ਮੁੰਬਈ- ਕਰਵਾਚੌਥ ਦੇ ਮੌਕੇ 'ਤੇ ਅਦਾਕਾਰ ਸੰਜੇ ਦੱਤ ਨੂੰ ਮਿਲਣ ਲਈ ਮਾਨਯਤਾ ਅੱਜ ਯਾਨੀ ਸ਼ਨੀਵਾਰ ਨੂੰ ਯਰਵਦਾ ਜੇਲ ਪਹੁੰਚ ਸਕਦੀ ਹੈ। 29 ਜੁਲਾਈ ਨੂੰ ਸੰਜੇ ਦੱਤ ਦੇ ਜਨਮ ਦਿਨ 'ਤੇ ਮਾਨਯਤਾ ਭਾਵੇ ਹੀ ਉਸ ਨਾਲ ਮੁਲਾਕਾਤ ਨਹੀਂ ਹੋ ਪਾਈ ਹੋਵੇ। ਪਰ ਅੱਜ ਸ਼ਾਇਦ ਮਾਨਯਤਾ ਸੰਜੇ ਨੂੰ ਮਿਲਣ ਲਈ ਜੇਲ ਪਹੁੰਚ ਸਕਦੀ ਹੈ।
ਦੱਸਿਆ ਜਾਂਦਾ ਹੈ ਕਿ ਸੰਜੇ ਦੱਤ ਇਨ੍ਹੀਂ ਦਿਨੀਂ ਪੁਣੇ ਦੀ ਯਰਵਦਾ ਸੈਂਟਰਲ ਜੇਲ 'ਚ ਆਪਣੀ ਸਜ਼ਾ ਕੱਟ ਰਹੇ ਹਨ। ਬੀਤੇ ਦਿਨੀਂ ਸੰਜੇ ਦੱਤ ਦਾ ਜਨਮ ਦਿਨ ਸੀ, ਹਾਲਾਂਕਿ ਇਸ ਮੌਕੇ 'ਤੇ ਮਾਨਯਤਾ ਨੇ ਸੰਜੇ ਨਾਲ ਮੁਲਾਕਾਤ ਨਹੀਂ ਕੀਤੀ। ਉਸ ਤੋਂ ਬਾਅਦ ਅਜੇ ਹਾਲ ਹੀ 'ਚ ਨਰਾਤਿਆਂ ਦੇ ਦਿਨਾਂ 'ਚ ਮਾਨਯਤਾ ਨੇ ਸੰਜੇ ਦੱਤ ਦੇ ਕਹਿਣ 'ਤੇ ਘਰ 'ਚ ਮਾਤਾ ਦੀ ਚੌਕੀ ਦਾ ਆਯੋਜਨ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਾਨਯਤਾ ਕਰਵਾਚੌਥ ਦੇ ਮੌਕੇ 'ਤੇ ਸੰਜੇ ਨੂੰ ਮਿਲਣ ਲਈ ਯਰਵਦਾ ਜੇਲ ਜਾ ਰਹੀ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਮਾਨਯਤਾ ਨੇ ਇਸ ਸਾਲ ਵੀ ਪਰੰਪਰਾਵਾਂ ਨੂੰ ਫੋਲੋ ਕਰਨ ਦਾ ਮਨ ਬਣਾਇਆ ਹੈ।
ਅਮਿਤਾਭ ਨੇ 800 ਰੁਪਏ ਮਹੀਨੇ ਦੀ ਤਨਖਾਹ ਨਾਲ ਕੀਤੀ ਸੀ ਕੈਰੀਅਰ ਦੀ ਸ਼ੁਰੂਆਤ (ਦੇਖੋ ਤਸਵੀਰਾਂ)
NEXT STORY