ਮੁੰਬਈ- ਅੱਜ ਯਾਨੀ ਕਿ ਸ਼ਨੀਵਾਰ ਨੂੰ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦਾ ਜਨਮ ਦਿਨ ਹੈ। ਆਪਣੀ ਦਮਦਾਰ ਆਵਾਜ਼ ਅਤੇ ਅਭਿਨੈ ਦੇ ਦਮ 'ਤੇ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸ਼ਹਿਨਸ਼ਾਹ ਕਹੇ ਜਾਣ ਵਾਲੇ ਅਮਿਤਾਭ ਬੱਚਨ ਨੂੰ ਆਪਣੀ ਕੈਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਹ ਦਿਨ ਵੀ ਦੇਖਣਾ ਪਿਆ ਸੀ ਜਦੋਂ ਉਨ੍ਹਾਂ ਦੀ ਆਵਾਜ਼ ਨੂੰ ਲੋਕਾਂ ਨੇ ਨਾਕਾਰ ਦਿੱਤਾ ਸੀ। ਕੈਰਕੀਅਰ ਦੀ ਸ਼ੁਰੂਆਤ 'ਚ ਅਮਿਤਾਭ ਨੇ ਰੇਡੀਓ 'ਚ ਵੀ ਅਰਜੀ ਦਿੱਤੀ ਸੀ ਪਰ ਉਥੇ ਵੀ ਕੰਮ ਕਰਨ ਦਾ ਮੌਕਾ ਨਹੀਂ ਮਿਲ ਸੱਕਿਆ ਸੀ। ਇਥੋਂ ਤੱਕ ਕੀ ਫਿਲਮ 'ਰੇਸ਼ਮਾ ਔਰ ਸ਼ੇਰਾ' 'ਚ ਆਪਣੀ ਆਵਾਜ਼ ਦੇ ਬਾਵਜੂਦ ਉਨ੍ਹਾਂ ਨੂੰ ਮੂਕ ਕਿਰਦਾਰ ਸਵੀਕਾਰ ਕਰਨਾ ਪਿਆ ਸੀ।
11 ਅਕਤੂਬਰ 1942 ਨੂੰ ਇਲਾਹਾਬਾਦ 'ਚ ਜੰਮੇ ਅਮਿਤਾਭ ਬੱਚਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੋਲਕਾਤਾ 'ਚ ਸੁਪਰਵਾਈਜ਼ਰ ਦੇ ਤੌਰ 'ਤੇ ਕੀਤੀ, ਜਿੱਥੇ ਉਨ੍ਹਾਂ ਨੂੰ 800 ਰੁਪਏ ਦੀ ਮਹੀਨਾ ਤਨਖਾਹ ਮਿਲਦੀ ਸੀ। ਸਾਲ 1968 'ਚ ਕੋਲਕਾਤਾ ਦੀ ਨੌਕਰੀ ਛੱਡਣ ਤੋਂ ਬਾਅਦ ਉਹ ਮੁੰਬਈ ਆ ਗਏ ਸਨ। ਬਚਪਨ ਤੋਂ ਅਮਿਤਾਭ ਬੱਚਨ ਦਾ ਝੁਕਾਅ ਅਭਿਨੈ ਵੱਲ ਸੀ ਅਤੇ ਦਿਲੀਪ ਕੁਮਾਰ ਤੋਂ ਪ੍ਰਭਾਵਿਤ ਰਹਿਣ ਕਾਰਨ ਉਹ ਉਨ੍ਹਾਂ ਦੀ ਤਰ੍ਹਾਂ ਦੀ ਅਭਿਨੇਤਾ ਬਣਨਾ ਚਾਹੁੰਦੇ ਸਨ। ਸਾਲ 1969 'ਚ ਅਮਿਤਾਭ ਨੂੰ ਪਹਿਲੀ ਵਾਰੀ ਖਵਾਜਾ ਅੱਬਾਸ ਦੀ ਫਿਲਮ 'ਸਾਤ ਹਿੰਦੂਸਤਾਨੀ' 'ਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਇਸ ਦੀ ਅਸਫਲਤਾ ਕਾਰਨ ਅਮਿਤਾਭ ਦਰਸ਼ਕਾਂ ਵਿਚਾਲੇ ਖਾਸ ਪਛਾਣ ਨਾ ਬਣਾ ਸਕੇ।
ਸਾਲ 1970 ਦੇ ਦਹਾਕੇ 'ਚ ਬਾਲੀਵੁੱਡ ਸਿਨੇਮਾ 'ਚ 'ਐਂਗਰੀ ਯੰਗ ਮੈਨ' ਦੇ ਨਾਂ ਨਾਲ ਮਸ਼ਹੂਰ ਹੋਏ ਅਤੇ ਭਾਰਤੀ ਫਿਲਮ ਇਤਿਹਾਸ ਦੇ ਸਭ ਤੋਂ ਮਹਤੱਵਪੂਰਨ ਸ਼ਖਸੀਅਤ ਬਣ ਗਏ। ਬਾਲੀਵੁੱਡ 'ਚ ਅਮਿਤਾਭ ਬੱਚਨ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਫਿਲਮਾਂ 'ਚ ਅਮਿਤਾਭ ਅਤੇ ਰੇਖਾ ਦੀ ਜੋੜੀ ਨੂੰ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ ਸੀ। ਇਨ੍ਹੀਂ ਦਿਨੀਂ ਅਮਿਤਾਭ ਬੱਚਨ 'ਕੌਨ ਬਣੇਗਾ ਕਰੋੜਪਤੀ' 'ਚ ਸਰਗਮ ਹਨ। ਆਉਣ ਵਾਲੀਆਂ ਫਿਲਮਾਂ 'ਚ ਫਿਲਮ 'ਸ਼ਮਿਤਾਭ' ਅਮਿਤਾਭ ਬੱਚਨ ਦੀ ਮੁੱਖ ਫਿਲਮ ਹੈ।
ਜੈ ਭਾਨੁਸ਼ਾਲੀ ਰੱਖਣਗੇ ਆਪਣੀ ਪਤਨੀ ਲਈ ਕਰਵਾਚੌਥ(ਦੇਖੋ ਤਸਵੀਰਾਂ)
NEXT STORY