ਤਿਰੁਅਨੰਪੁਰਮ- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਆਪਣੀ ਪਤਨੀ ਸੁਨੰਦਾ ਪੁਸ਼ਕਰ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਦੇ ਸੰਬੰਧ 'ਚ ਆਈ ਨਵੀਂ ਰਿਪੋਰਟ 'ਤੇ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਪੁਲਸ ਨੂੰ ਜਾਂਚ ਵਿਚ ਸਹਿਯੋਗ ਦਿੱਤਾ ਹੈ ਅਤੇ ਉਹ ਪੁਲਸ ਦੀ ਤਾਜ਼ਾ ਰਿਪੋਰਟ ਦੀ ਉਡੀਕ ਕਰ ਰਹੇ ਹਨ।
ਏਮਸ ਦੇ ਤਿੰਨ ਮੈਂਬਰੀ ਡਾਕਟਰਾਂ ਦੇ ਪੈਨਲ ਦੀ ਸੁਨੰਦਾ ਪੁਸ਼ਕਰ ਦੇ ਪੋਸਟਮਾਰਟਮ ਦੀ ਨਵੀਂ ਰਿਪੋਰਟ 'ਚ ਉਨ੍ਹਾਂ ਦੀ ਮੌਤ ਦਾ ਕਾਰਨ ਜ਼ਹਿਰ ਦੱਸੀ ਗਈ ਹੈ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਸੁਨੰਦਾ ਪੁਸ਼ਕਰ ਦੀ ਮੌਤ ਨੂੰ ਲੈ ਕੇ ਕਾਫੀ ਵਿਵਾਦ ਹੋ ਗਿਆ ਹੈ। ਵੀਰਵਾਰ ਨੂੰ ਇਹ ਰਿਪੋਰਟ ਮੀਡੀਆ 'ਚ ਆਈ। ਰਿਪੋਰਟ ਦੇ ਦੋ ਦਿਨ ਬਾਅਦ ਆਪਣੀ ਚੁੱਪੀ ਤੋੜਦੇ ਹੋਏ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸੁਨੰਦਾ ਦੀ ਮੌਤ ਦੇ ਪਹਿਲੇ ਦਿਨ ਤੋਂ ਹੀ ਉਹ ਖੁਦ ਪੁਲਸ ਦੀ ਜਾਂਚ 'ਚ ਪੂਰਾ ਸਹਿਯੋਗ ਕਰ ਰਹੇ ਹਨ। ਥਰੂਰ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਰੂ ਵਿਚ ਹੀ ਪੁਲਸ ਤੋਂ ਰਿਪੋਰਟ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਨਹੀਂ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਅਤੇ ਉਹ ਖੁਦ ਪੁਲਸ ਵਲੋਂ ਜਾਣਕਾਰੀ ਮਿਲਣ ਦੀ ਉਡੀਕ ਕਰ ਰਹੇ ਹਨ। ਮੈਂ ਪਹਿਲੇ ਦਿਨ ਤੋਂ ਸੁਨੰਦਾ ਦੀ ਮੌਤ 'ਤੇ ਇਹ ਹੀ ਕਹਿੰਦਾ ਆਇਆ ਹਾਂ ਅਤੇ ਅੱਜ ਵੀ ਉਸੇ 'ਤੇ ਕਾਇਮ ਹਾਂ।
ਸਰਹੱਦ 'ਤੇ ਦੋ ਦਿਨ ਖਾਮੋਸ਼ ਰਹਿਣ 'ਤੇ ਪਾਕਿ ਨੇ ਮੁੜ ਕੀਤੀ ਨਾਪਾਕ ਹਰਕਤ
NEXT STORY