ਨਵੀਂ ਦਿੱਲੀ- ਜੰਮੂ-ਕਸ਼ਮੀਰ 'ਚ ਕੰਟਰੋਲ ਲਾਈਨ 'ਤੇ 2 ਦਿਨ ਦੀ ਸ਼ਾਂਤੀ ਤੋਂ ਬਾਅਦ ਪਾਕਿਸਤਾਨ ਨੇ ਸ਼ਨੀਵਾਰ ਨੂੰ ਪੁੰਛ ਖੇਤਰ 'ਚ ਸੰਘਰਸ਼ ਵਿਰਾਮ ਦੀ ਫਿਰ ਉਲੰਘਣਾ ਕੀਤੀ।
ਸੈਨਾ ਦੇ ਸੂਤਰਾਂ ਨੇ ਦੱਸਿਆ ਕਿ ਸੰਘਰਸ਼ ਵਿਰਾਮ ਦੀ ਉਲੰਘਣਾ ਦਾ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਰੁਕ-ਰੁਕ ਕੇ ਗੋਲੀਬਾਰੀ ਕੀਤੀ ਜਾ ਰਹੀ ਹੈ ਅਤੇ ਭਾਰਤੀ ਸੈਨਾ ਉਸ ਦਾ ਸਖਤ ਜਵਾਬ ਦੇ ਰਹੀ ਹੈ। ਸਰਹੱਦ ਸੁਰੱਖਿਆ ਬਲ ਦੇ ਪ੍ਰਮੁੱਖ ਡੀ. ਕੇ ਪਾਠਕ ਨੇ ਕਿਹਾ ਕਿ ਐੱਲ. ਓ. ਸੀ 'ਤੇ ਪਾਕਿਸਤਾਨ ਵਲੋਂ ਹੋ ਰਹੀ ਗੋਲੀਬਾਰੀ 'ਚ ਸ਼ਨੀਵਾਰ ਨੂੰ ਕੋਈ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਹੱਦ 'ਤੇ ਦੋ ਦਿਨ ਤੋਂ ਸ਼ਾਂਤੀ ਬਣੀ ਹੋਈ ਸੀ ਅਤੇ ਵੀਰਵਾਰ ਦੀ ਰਾਤ 8 ਵਜੇ ਤੋਂ ਬਾਅਦ ਪਾਕਿਸਤਾਨ ਵਲੋਂ ਕੋਈ ਹਮਲਾ ਨਹੀਂ ਹੋਇਆ।
ਉਨ੍ਹਾਂ ਨੇ ਦੱਸਿਆ ਕਿ ਬੀ. ਐੱਸ. ਐੱਫ ਨੂੰ ਪਾਕਿਸਤਾਨ ਵਲੋਂ ਹੋ ਰਹੀ ਗੋਲੀਬਾਰੀ ਦੇ ਜਵਾਬ 'ਚ ਕੋਈ ਢੀਲ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸਥਿਤੀ 'ਤੇ ਸਖਤ ਨਜ਼ਰ ਰੱਖੀ ਜਾਣੀ ਜ਼ਰੂਰੀ ਹੈ। ਪਾਠਕ ਨੇ ਕਿਹਾ ਕਿ ਭਾਰਤੀ ਜਵਾਨ ਸਤਰਕ ਹਨ ਅਤੇ ਜੇਕਰ ਪਾਕਿਸਤਾਨ ਨਹੀਂ ਮੰਨਣਾ ਹੈ ਤਾਂ ਉਸ ਦਾ ਹੋਰ ਕਰਾਰਾ ਜਵਾਬ ਦੇਣਾ ਹੈ।
ਸੜਕ 'ਤੇ ਦੌੜੋ ਅਤੇ ਹਵਾ 'ਚ ਉੱਡੋ, ਇਸ ਤਰ੍ਹਾਂ ਦੀ ਹੈ ਇਹ ਕਾਰ
NEXT STORY