ਮੋਹਾਲੀ (ਜਸਬੀਰ ਜੱਸੀ) : ਮੋਹਾਲੀ ਦੇ ਚਾਰ ਸਕੂਲਾਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ। ਜਿਨ੍ਹਾਂ ਸਕੂਲਾਂ ਨੂੰ ਧਮਕੀ ਭਰੀ ਈ-ਮੇਲ ਆਈ ਹੈ, ਉਨ੍ਹਾਂ ਸਕੂਲਾਂ ਦੀ ਪਛਾਣ ਦਾ ਮਿਲੀਨੀਅਮ ਸਕੂਲ ਫੇਜ਼-5 ਮੋਹਾਲੀ, ਦੂਨ ਇੰਟਰਨੈਸ਼ਨਲ ਸਕੂਲ ਸੈਕਟਰ-69 ਮੋਹਾਲੀ, ਅਜੀਤ ਇੰਟਰਨੈਸ਼ਨਲ ਸਕੂਲ ਸੈਕਟਰ-65 ਅਤੇ ਨਾਰਾਇਨਾ ਸਕੂਲ ਸੈਕਟਰ-119 ਮੋਹਾਲੀ ਵਜੋਂ ਹੋਈ ਹੈ। ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਈਮੇਲਾਂ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਪੁਲਸ ਵੱਲੋਂ ਸਕੂਲਾਂ ਵਿੱਚ ਪਹੁੰਚ ਕੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਸਕੂਲਾਂ ਦੇ ਚੱਪੇ-ਚੱਪੇ ਦੀ ਜਾਂਚ ਬੰਬ ਨਿਰੋਧਕ ਦਸਤਾ ਅਤੇ ਡੌਗ ਸਕੁਐਡ ਵੱਲੋਂ ਕੀਤੀ ਗਈ ਪਰ ਪੁਲਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਸਕੂਲਾਂ, ਸਰਕਾਰੀ ਦਫ਼ਤਰਾਂ ਅਤੇ ਜ਼ਿਲ੍ਹਾ ਅਦਾਲਤਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ।
ਅਦਾਲਤ ’ਚ ਹਾਜ਼ਰ ਨਾ ਹੋਣ ’ਤੇ ਪੀ. ਓ. ਐਲਾਨਿਆ
NEXT STORY