ਮੁੰਬਈ - ਬਾਲੀਵੁੱਡ ਦੀ ਹਾਟ ਜੋੜੀ ਰਣਬੀਰ ਕਪੂਰ ਅਤੇ ਕੈਟਰੀਨਾ ਹਮੇਸ਼ਾ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਂਝ ਤਾਂ ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਬਹੁਤ ਦਿਨਾਂ ਤੋਂ ਆ ਰਹੀਆਂ ਹਨ ਪਰ ਹੁਣ ਬਾਲੀਵੁੱਡ ਵਿਚ ਚਰਚਾ ਹੈ ਕਿ ਦੋਵੇਂ ਇਕ ਹੀ ਛੱਤ ਹੇਠਾਂ ਕਾਫ਼ੀ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਹਨ। ਖਬਰਾਂ ਦੇ ਅਨੁਸਾਰ ਰਣਬੀਰ ਅਤੇ ਕੈਟਰੀਨਾ ਨੇ ਆਪਣੇ ਸੰਬੰਧਾਂ ਵਿਚ ਕਈ ਉਤਾਰ-ਚੜ੍ਹਾਅ ਆਉਣ ਦੇ ਬਾਅਦ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਸਟਾਰ ਪਿਛਲੇ ਕਾਫ਼ੀ ਸਮੇਂ ਤੋਂ ਰਿਲੇਸ਼ਨਸ਼ਿਪ ਵਿਚ ਹਨ ਪਰ ਇਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਕਦੇ ਵੀ ਜਨਤਕ ਰੂਪ 'ਚ ਸਵੀਕਾਰ ਨਹੀਂ ਕੀਤਾ। ਕੁੱਝ ਸਮਾਂ ਪਹਿਲਾਂ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸੁਣਨ ਨੂੰ ਮਿਲੀਆਂ ਸਨ। ਜ਼ਿਕਰਯੋਗ ਹੈ ਕਿ ਇਹ ਜੋੜੀ ਉਦੋਂ ਸੁਰਖੀਆਂ ਵਿਚ ਆਈ ਸੀ ਜਦੋਂ ਇਨ੍ਹਾਂ ਦੀਆਂ ਆਈਬੀਜਾ ਟਰਿਪ ਦੀਆਂ ਹਾਟ ਤਸਵੀਰਾਂ ਮੀਡੀਆ ਵਿਚ ਲੀਕ ਹੋ ਗਈਆਂ ਸਨ। ਇਹ ਵੀ ਦੱਸਣਯੋਗ ਹੈ ਕਿ ਹਾਲ ਹੀ 'ਚ ਹੋਈ ਰਣਬੀਰ ਦੀ ਸਰਜਰੀ ਦੇ ਵਕਤ ਹਸਪਤਾਲ ਵਿਚ ਕੈਟਰੀਨਾ ਨੂੰ ਰਣਬੀਰ ਦੀ ਦੇਖਭਾਲ ਕਰਦੇ ਹੋਏ ਵੀ ਵੇਖਿਆ ਗਿਆ ਸੀ।
26 ਸਾਲ ਬਾਅਦ ਸਲਮਾਨ ਨਾਲ ਨਜ਼ਰ ਆਏਗੀ ਰੇਖਾ
NEXT STORY