ਮੁੰਬਈ - ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ ਦਬੰਗ ਸਟਾਰ ਸਲਮਾਨ ਖਾਨ ਨਾਲ 26 ਸਾਲਾਂ ਬਾਅਦ ਨਜ਼ਰ ਆਏਗੀ। ਸਲਮਾਨ ਖਾਨ ਨੇ ਰੇਖਾ ਨਾਲ ਸਾਲ 1988 'ਚ ਪ੍ਰਦਰਸ਼ਿਤ ਫਿਲਮ 'ਬੀਵੀ ਹੋ ਤੋ ਐਸੀ' ਵਿਚ ਕੰਮ ਕੀਤਾ ਸੀ। ਇਸ ਫਿਲਮ ਨਾਲ ਸਲਮਾਨ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਲਮਾਨ 26 ਸਾਲ ਬਾਅਦ ਹੁਣ ਫਿਰ ਰੇਖਾ ਨਾਲ ਨਜ਼ਰ ਆਉਣ ਵਾਲੇ ਹਨ।
ਸਲਮਾਨ ਦੇ ਸ਼ੋਅ ਬਿੱਗ ਬੌਸ 'ਚ ਰੇਖਾ ਆਪਣੀ ਆਉਣ ਵਾਲੀ ਫਿਲਮ 'ਸੁਪਰ ਨਾਨੀ' ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਆਉਣ ਵਾਲੀ ਹੈ। ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਰੇਖਾ ਇਸ ਤੋਂ ਪਹਿਲਾਂ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਵਿਚ ਵੀ ਨਜ਼ਰ ਆਈ ਸੀ।
'ਤਨੂ ਵੈੱਡਸ ਮਨੂ 2' ਵਿਚ ਐਥਲੀਟ ਦਾ ਕਿਰਦਾਰ ਨਿਭਾਏਗੀ ਕੰਗਨਾ
NEXT STORY