ਲੁਧਿਆਣਾ : ਪੰਜਾਬੀ ਰਸੋਈ ਚਲਾਉਣ ਵਾਲੇ ਗੁਰਦੇਵ ਸਿੰਘ ਉਰਫ ਬਸੰਤਾ ਦਾ ਕਤਲ ਉਸਦੀ ਪਤਨੀ ਤੇ ਬੇਟੇ ਨੇ ਸਾਜਿਸ਼ ਦੇ ਤਹਿਤ ਕੀਤਾ ਸੀ, ਜਿਸਦਾ ਮੁੱਖ ਕਾਰਨ ਪਤੀ-ਪਤਨੀ ਤੇ ਬੇਟੇ ਦਾ ਇਕ ਦੂਸਰੇ ਦੇ ਚਰਿੱਤਰ 'ਤੇ ਸ਼ੱਕ ਕਰਨਾ ਸੀ। ਇਸਦਾ ਪ੍ਰਗਟਾਵਾ ਲੰਘੇ ਦਿਨ ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਕੰਵਲਜੀਤ ਸਿੰਘ ਨੇ ਕੀਤਾ। ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਬਸੰਤਾ ਦੀ ਲਾਸ਼ 6 ਅਕਤੂਬਰ ਨੂੰ ਪਿੰਡ ਜੰਡਿਆਲੀ ਦੇ ਨੇੜਿਓਂ ਉਸ ਸਮੇਂ ਬਰਾਮਦ ਹੋਈ ਸੀ, ਜਦੋਂ ਖੇਤਾਂ ਦਾ ਮਾਲਕ ਕਿਸਾਨ ਆਪਣੀ ਫਸਲ 'ਤੇ ਦਵਾਈ ਦਾ ਛਿੜਕਾਅ ਕਰਨ ਲਈ ਆਇਆ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਨੇ ਆਪਣੀ ਮਾਂ ਸਮੇਤ ਪਿੰਡ ਫੱਲੇਵਾਲ ਦੇ ਰਹਿਣ ਵਾਲੇ ਸ਼ੇਰਜੀਤ ਸਿੰਘ ਸ਼ੇਰਾ ਪੁੱਤਰ ਸੁਖਦੇਵ ਸਿੰਘ ਤੇ ਖਾਊ ਨਾਮਕ ਦੋ ਨੌਜਵਾਨਾਂ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਤਲ ਦੀ ਰਚੀ ਗਈ ਸਾਜ਼ਿਸ਼ ਦੇ ਤਹਿਤ ਸ਼ੇਰਜੀਤ ਸ਼ੇਰੇ ਨੇ ਮ੍ਰਿਤਕ ਦੇ ਬੇਟੇ ਬੱਬਲਜੀਤ ਨੂੰ ਨੀਂਦ ਦੀਆਂ ਗੋਲੀਆਂ ਲਿਆ ਕੇ ਦਿੱਤੀਆਂ ਸਨ, ਜਿਸ ਨੇ ਉਹ ਗੋਲੀਆਂ ਆਪਣੀ ਮਾਂ ਨੂੰ ਦਿੱਤੀਆਂ, ਜੋ ਉਸ ਨੇ 4 ਅਕਤੂਬਰ ਨੂੰ ਰਾਤ ਦੇ ਖਾਣੇ ਦੀ ਦਾਲ 'ਚ ਮਿਲਾ ਦਿੱਤੀਆਂ। ਦੂਸਰੇ ਦਿਨ 5 ਅਕਤੂਬਰ ਨੂੰ ਬੱਬਲਜੀਤ ਸਿੰਘ, ਸ਼ੇਰਜੀਤ ਸਿੰਘ ਤੇ ਖਾਊ ਨੇ ਸੁੱਤੇ ਹੋਏ ਦਾ ਪਲਾਸਟਿਕ ਦੀ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਰਾਤ ਨੂੰ ਇਕ ਮਾਰੂਤੀ ਕਾਰ 'ਚ ਉਸਦੀ ਲਾਸ਼ ਨੂੰ ਜੰਡਿਆਲੀ ਦੇ ਖੇਤਾਂ 'ਚ ਸੁੱਟ ਆਏ। ਮਾਰੂਤੀ ਕਾਰ ਨੂੰ ਬੱਬਲਜੀਤ ਚਲਾ ਰਿਹਾ ਸੀ, ਸ਼ੇਰਾ ਉਸਦੇ ਨਾਲ ਵਾਲੀ ਸੀਟ 'ਤੇ ਬੈਠਾ ਸੀ ਤੇ ਖਾਊ ਮ੍ਰਿਤਕ ਦੀ ਚਿੱਟੇ ਰੰਗ ਦੀ ਸਕੂਟਰੀ ਨੂੰ ਪਿੱਛੇ-ਪਿੱਛੇ ਲੈ ਕੇ ਗਿਆ ਸੀ। ਮ੍ਰਿਤਕ ਦੀ ਲਾਸ਼ ਕੋਲ ਪਏ ਹੋਏ ਬਰਤਨਾਂ ਤੇ ਗੀਜ਼ਰ ਬਾਕਸ ਨਾਲ ਉਕਤ ਕਥਿਤ ਦੋਸ਼ੀਆਂ ਨੇ ਗੁਰਦੇਵ ਦੀ ਲਾਸ਼ ਨੂੰ ਢੱਕਿਆ ਹੋਇਆ ਸੀ।
ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਪਤਾ ਚੱਲਿਆ ਕਿ ਬੱਬਲਜੀਤ ਨੇ ਸ਼ੇਰੇ ਤੇ ਖਾਊ ਨਾਲ ਆਪਣੇ ਪਿਤਾ ਨੂੰ ਮਾਰਨ ਲਈ 50 ਹਜ਼ਾਰ ਰੁਪਏ 'ਚ ਸੌਦਾ ਤੈਅ ਕੀਤਾ ਸੀ। ਇਸ ਰਕਮ 'ਚੋਂ 7 ਹਜ਼ਾਰ ਰੁਪਏ ਉਨ੍ਹਾਂ ਐਡਵਾਂਸ ਲਏ ਸਨ।
ਚਾਰ ਆਪਰੇਸ਼ਨਾਂ ਤੋਂ ਬਾਅਦ ਵੀ ਧੀ ਗੰਭੀਰ ਬੀਮਾਰ, ਮਾਂ ਨੇ ਕੀਤੀ ਮਦਦ ਦੀ ਅਪੀਲ
NEXT STORY