ਇਸਲਾਮਾਬਾਦ- ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਸ਼ਮੀਰ ਵਿਵਾਦ ਨੂੰ ਸੰਯੁਕਤ ਰਾਸ਼ਟਰ ਦੀ ਇਕ ਵੱਡੀ ਅਸਫਲਤਾ ਕਰਾਰ ਦਿੱਤਾ ਹੈ।
'ਦਿ ਨੇਸ਼ਨ' 'ਚ ਸੋਮਵਾਰ ਨੂੰ ਪ੍ਰਕਾਸ਼ਿਤ ਖਬਰ ਮੁਤਾਬਕ ਬਿਲਾਵਲ ਨੇ ਐਤਵਾਰ ਨੂੰ ਇਕ ਪ੍ਰੋਗਰਾਮ ਦੌਰਾਨ ਸੰਯੁਕਤ ਰਾਸ਼ਟਰ ਤੋਂ ਕਸ਼ਮੀਰ ਮੁੱਦੇ ਦੇ ਹਲ ਦੇ ਪ੍ਰਸਤਾਵ ਨੂੰ ਲਾਗੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ-1172 ਤਹਿਤ ਪਾਕਿਸਤਾਨ ਅਤੇ ਭਾਰਤ ਨੂੰ ਪ੍ਰਮਾਣੂ ਤਕਨੀਕੀ ਅਤੇ ਇਸ ਦੀ ਸਮੱਗਰੀ ਮੁਹੱਈਆ ਕਰਵਾਉਣ 'ਤੇ ਰੋਕ ਲਗਾਈ ਗਈ ਹੈ, ਪਰ ਜੋ ਪਾਬੰਦੀ ਦੋਹਾਂ ਦੇਸ਼ਾਂ 'ਤੇ ਲਗਾਈ ਗਈ ਹੈ, ਭਾਰਤ ਦੇ ਸਬੰਧ 'ਚ ਉਹ ਲਾਗੂ ਨਹੀਂ ਹੋਏ ਹਨ।
ਬਿਲਾਵਲ ਨੇ ਕਿਹਾ ਕਿ ਜਿਥੇ ਪੁਰਾਣੀ ਪੀੜ੍ਹੀ ਅਸਫਲ ਹੋਈ ਹੈ, ਉਸ ਕੰਮ 'ਚ ਨੌਜਵਾਨ ਸਫਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਅਗਲੀ ਪੀੜ੍ਹੀ ਮਿਸਾਈਲਾਂ ਅਤੇ ਹਥਿਆਰਾਂ ਦੀ ਗਿਣਤੀ ਕਰਨ ਦੀ ਥਾਂ ਲੋਕਤਾਂਤਰਿਕ, ਤਰੱਕੀ ਅਤੇ ਪ੍ਰਗਤੀਸ਼ੀਲ ਪਾਕਿਸਤਾਨ ਲਈ ਕੰਮ ਕਰੇਗੀ।
ਬਿਲਾਵਲ ਨੇ ਕਿਹਾ ਕਿ ਅਸੀਂ ਲੋਕਤਾਂਤਰਿਕ ਮੁਸਲਿਮ ਦੇਸ਼ ਪ੍ਰਤੀ ਸੰਸਾਰਕ ਸੰਸਥਾ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਭਾਰਤ ਨਾਲ ਸ਼ਾਂਤੀ ਚਾਹੁੰਦਾ ਹੈ ਪਾਕਿ : ਡਾਰ
NEXT STORY