ਊਨਾ— ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਇਕ ਟੈਂਪੋ ਅਤੇ ਕਾਰ 'ਚ ਭਿਆਨਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਐਤਵਾਰ ਦੀ ਸਵੇਰ ਨੂੰ ਰੋਟਰੀ ਚੌਂਕ 'ਤੇ ਤੇਜ਼ ਰਫਤਾਰ ਟੈਂਪੋ ਚਾਲਗ ਗੱਡੀ ਤੋਂ ਕੰਟਰੋਲ ਖੋਹ ਬੈਠਾ ਅਤੇ ਡਿਵਾਇਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਆ ਰਹੀ ਇਕ ਕਾਰ ਨਾਲ ਟਕਰਾ ਗਿਆ। ਹਾਸਦਾ ਇੰਨਾ ਭਿਆਨਕ ਸੀ ਕਿ ਕਾਰ ਸਵਾਰ ਬੂਰੀ ਤਰ੍ਹਾਂ ਨਾਲ ਕਾਰ 'ਚ ਫੱਸ ਗਏ। ਇਸ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਸੜਕ ਵੱਲ ਭੱਜੇ। ਲੋਕਾਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਉੱਥੇ ਹੀ ਟੈਂਪੋ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਦੂਜੇ ਪਾਸੇ ਇਸ ਹਾਦਸੇ ਨੇ ਇਕ ਬੁਲੇਟ 'ਤੇ ਆ ਰਹੇ ਨੌਜਵਾਨ ਦੀ ਜਾਨ ਲੈ ਲਈ। ਇਸ ਹਾਸਦੇ 'ਚ ਪੰਜ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ 'ਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਦੇਖਰੇਖ 'ਚ ਜ਼ਖਮੀਆਂ ਦਾ ਇਲਾਜ ਜਾਰੀ ਹੈ। ਮ੍ਰਿਤਕ ਟੈਂਪੋ ਚਾਲਕ ਦੀ ਪਛਾਣ ਹੀਰਣੂ ਨਿਵਾਸੀ ਕੋਟਲਾ ਦੇ ਰੂਪ 'ਚ ਹੋਈ ਹੈ।
'ਆਪ' ਵਿਧਾਇਕ 'ਤੇ ਭਾਜਪਾ ਪਾਰਸ਼ਦ ਵੱਲੋਂ ਹਮਲਾ ਕਰਨ ਦਾ ਦੋਸ਼
NEXT STORY