ਨਵੀਂ ਦਿੱਲੀ— 'ਆਪ' ਵਿਧਾਇਕ ਰਾਖੀ ਬਿਡਲਾ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਇਕ ਭਾਜਪਾ ਪਾਰਸ਼ਦ ਨੇ ਉਨ੍ਹਾਂ ਦੇ ਇਕ ਪ੍ਰੋਗਰਾਮ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ 'ਤੇ ਹਮਲਾ ਕੀਤਾ। ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਵਾਰਡ ਨੰਬਰ 45 'ਚ ਭਾਜਪਾ ਪਾਰਸ਼ਦ ਸੰਜਨਾ ਸਿੰਘ ਨੇ ਰਾਖੀ ਦੇ ਨਾਲ ਮੌਜੂਦ ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ। ਰਾਖੀ ਨੇ ਕਿਹਾ ਕਿ ਇਹ ਘਟਨਾ ਦੁਪਹਿਰ ਨੂੰ ਕਰੀਬ ਸਵਾ 12 ਵਜੇ ਦੀ ਹੈ ਜਦੋਂ ਉਹ ਮੰਗੋਲਪੁਰੀ ਖੇਤਰ 'ਚ ਆਉਣ ਵਾਲੇ ਵਾਰਡ ਨੰਬਰ 45 ਦੇ ਦੌਰੇ 'ਤੇ ਸੀ। ਸਿੰਘ ਨੇ ਕਥਿਤ ਤੌਰ 'ਤੇ ਰਾਖੀ ਅਤੇ ਪਾਰਟੀ ਵਰਕਰਾਂ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਸਵੱਛਤਾ ਮੁਹਿੰਮ ਨੂੰ ਲੈ ਕੇ ਸਫਾਈ ਕਰਮਚਾਰੀਆਂ ਨਾਲ ਗੱਲ ਕਰ ਰਹੀ ਸੀ।
ਲਿੰਗ ਜਾਂਚ ਲਈ ਇਸਤੇਮਾਲ ਹੋਣ ਵਾਲੇ ਨਵੇਂ ਤਰੀਕਿਆਂ ਦੀ ਜਾਂਚ ਕਰੇਗੀ ਸਰਕਾਰ : ਹਰਸ਼ਵਰਧਨ
NEXT STORY