ਜੰਮੂ— ਪਾਕਿਸਤਾਨੀ ਸੈਨਾ ਨੇ ਐਤਵਾਰ ਰਾਤ ਦੀ ਜੰਗਬੰਦੀ ਤੋਂ ਬਾਅਦ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਨਾਲ ਲੱਗੀ ਸਰਹੱਦ ਰੇਖਾ 'ਤੇ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਭਾਰਤੀ ਚੌਂਕੀਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਹਮਲੇ ਦੀ ਜਵਾਬੀ ਕਾਰਵਾਈ 'ਚ ਭਾਰਤ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਇਕ ਮਹਿਲਾ ਜ਼ਖਮੀ ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਆਈ.ਏ.ਐਨ.ਐਸ. ਨੂੰ ਦੱਸਿਆ ਕਿ ਪਾਕਿਸਤਾਨ ਦੀ ਸੈਨਾ ਨੇ ਸਰਹੱਦ ਰੇਖਾ 'ਤੇ ਫਿਰ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਅਤੇ ਪੁੰਛ ਜ਼ਿਲੇ ਦੇ ਸਾਬਜੀਆਨ ਇਲਾਕੇ 'ਚ ਸਥਿਤ ਭਾਰਤੀ ਸੈਨਾ ਟਿਕਾਣਿਆਂ 'ਤੇ ਸੋਮਵਾਰ ਨੂੰ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਆਖਰੀ ਸਮਾਚਾਰ ਮਿਲਣ ਤੱਕ ਦੋਵਾਂ ਪਾਸੋਂ ਗੋਲੀਬਾਰੀ ਜਾਰੀ ਹੈ।
ਭਿਆਨਕ ਹਾਦਸਾ : ਸ਼ੀਸ਼ੇ ਤੋੜ ਕੇ ਕਾਰ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ (ਦੇਖੋ ਤਸਵੀਰਾਂ)
NEXT STORY