ਸੋਲ-ਉਤਰੀ ਕੋਰੀਆ ਦੇ ਨੇਤਾ ਜੋਂਗ 3 ਸਤੰਬਰ ਤੋਂ ਜਨਤਕ ਜੀਵਨ ਤੋਂ ਦੂਰ ਰਹਿਣ ਤੋਂ ਬਾਅਦ ਦੇਸ਼ ਦੇ ਸਾਹਮਣੇ ਆਏ ਹਨ ਅਤੇ ਇਸਦੇ ਨਾਲ ਹੀ ਉਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ 'ਤੇ ਰੋਕ ਲੱਗ ਗਈ ਹੈ। ਖਬਰਾਂ ਅਨੁਸਾਰ ਕਿਮ ਜੋਂਗ ਵਿਗਿਆਨੀਆਂ ਲਈ ਬਣਾਏ ਗਏ 1 ਨਿਵਾਸੀ ਕੰਪਲੈਕਸ ਦਾ ਜਾਇਜ਼ਾ ਲਿਆ। ਉਹ 3 ਸਤੰਬਰ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਸਾਹਮਣੇ ਆਏ ਹਨ। ਹਾਲਾਂਕਿ ਖਬਰ 'ਚ ਇਹ ਨਹੀਂ ਦੱਸਿਆ ਗਿਆ ਹੈ ਕਿ ਕਿਮ ਜੋਂਗ ਨੇ ਕਿਸ ਦਿਨ ਸਥਾਨ ਦਾ ਦੌਰਾ ਕੀਤਾ ਸੀ।ਕਿਮ ਜੌਂਗ ਨੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਵਿਗਿਆਨੀ ਸੱਚੇ ਦੇਸ਼ ਭਗਤ ਹਨ, ਉਹ ਦਨ ਰਾਤ ਸਖਤ ਮਿਹਨਤ ਕਰਕੇ ਦੇਸ਼ ਨੂੰ ਸ਼ਕਤੀਮਾਨ ਅਤੇ ਖੁਸ਼ਹਾਲ ਬਣਾਉਣ 'ਚ ਲੱਗੇ ਹੋਏ ਹਨ। ਕਿਮ ਜੋਂਗ 10 ਅਕਤੂਬਰ ਨੂੰ ਕੋਰੀਅਨ ਪਾਰਟੀ ਵਰਕਰ ਪਾਰਟੀ ਦੀ ਸਥਾਪਨਾ ਦਿਵਸ ਅਤੇ 9 ਸਤੰਬਰ ਨੂੰ ਉਤਰੀ-ਕੋਰੀਆ ਦੇ ਫਾਊਂਡੇਸ਼ਨ ਡੇ 'ਤੇ ਨਜ਼ਰ ਨਹੀਂ ਆਏ। ਇਨ੍ਹਾਂ ਦੋਹਾਂ ਮਹੱਤਵਪੂਰਨ ਮੌਕਿਆਂ 'ਤੇ ਉਨ੍ਹਾਂ ਦੇ ਗੈਰ ਹਾਜ਼ਰ ਰਹਿਣ 'ਤੇ ਸਿਆਸੀ ਦੁਨੀਆ 'ਚ ਉਨ੍ਹਾਂ ਦੀ ਸਿਹਤ ਤੋਂ ਲੈ ਕੇ ਸੱਤਾ ਤੱਕ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਸਾਲ 2011 'ਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਸੱਤਾ 'ਚ ਆਏ 32 ਸਾਲਾਂ ਕਿਮ ਜੋਂਗ ਉਨ੍ਹਾਂ ਤਸਵੀਰਾਂ 'ਚ ਪਹਿਲਾਂ ਤੋਂ ਜ਼ਿਆਦਾ ਮੋਟੇ ਨਜ਼ਰ ਆਏ। ਜੁਲਾਈ 'ਚ 1 ਸਰਕਾਰੀ ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਸੋਟੀ ਫੜ ਕੇ ਚੱਲਦੇ ਦੇਖਿਆ ਗਿਆ।
ਇਕ ਮਹੀਨੇ ਤੋਂ ਕੁੜੀ ਦੇ ਨੱਕ 'ਚੋਂ ਖੂਨ ਪੀ ਰਹੀ ਸੀ ਜ਼ਿੰਦਾ ਜੋਕ (ਤਸਵੀਰਾਂ)
NEXT STORY