ਸਕਾਟਲੈਂਡ— ਜੋਕ ਜੇਕਰ ਮਨੁੱਖ ਦੇ ਸਰੀਰ ਨਾਲ ਚਿੰਬੜ ਜਾਵੇ ਤਾਂ ਖੂਨ ਚੂਸ ਲੈਂਦੀ ਹੈ ਪਰ ਉਸ ਨੂੰ ਲਾਹੁਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਉਸ ਲੜਕੀ ਬਾਰੇ ਸੋਚੋ ਜਿਸ ਦੇ ਸਰੀਰ ਨਾਲ ਇਕ ਜੋਕ ਇਕ ਮਹੀਨੇ ਤੱਕ ਚਿੰਬੜੀ ਰਹੀ ਤੇ ਉਸ ਨੂੰ ਇਸ ਦਾ ਅਹਿਸਾਸ ਵੀ ਨਹੀਂ ਹੋਇਆ। ਅਸਲ ਵਿਚ ਤਿੰਨ ਇੰਚ ਦੀ ਜੋਕ ਲੜਕੀ ਦੇ ਨੱਕ ਵਿਚ ਚਿੰਬੜੀ ਹੋਈ ਸੀ। ਇਸ ਦੇ ਕਾਰਨ ਉਸ ਦੇ ਨੱਕ ਵਿਚੋਂ ਕਈ ਵਾਰ ਖੂਨ ਵੀ ਨਿਕਲਦਾ ਸੀ। ਜਿਸ ਤੋਂ ਉਹ ਕਾਫੀ ਪਰੇਸ਼ਾਨ ਸੀ।
ਸਕਾਟਲੈਂਡ ਦੇ ਐਡਿਨਬਰਗ ਵਿਚ ਰਹਿਣ ਵਾਲੀ ਡੈਨੀਏਲਾ ਲਿਵੇਰਾਨੀ ਨੂੰ ਪਿਛਲੇ ਇਕ ਮਹੀਨੇ ਤੋਂ ਨੱਕ 'ਚੋਂ ਖੂਨ ਨਿਕਲਣ ਦੀ ਸਮੱਸਿਆ ਤੋਂ ਪਰੇਸ਼ਾਨ ਸੀ। ਉਹ ਦੱਖਣੀ-ਪੂਰਬੀ ਏਸ਼ੀਆ ਘੁੰਮਣ ਲਈ ਆਈ ਹੋਈ ਸੀ, ਜਿੱਥੇ ਉਸ ਦਾ ਇਕ ਐਕਸੀਡੈਂਟ ਹੋ ਗਿਆ। ਐਕਸੀਡੈਂਟ ਦੇ ਬਾਅਦ ਤੋਂ ਉਸ ਦੇ ਨੱਕ ਤੋਂ ਖੂਨ ਨਿਕਲ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਐਕਸੀਡੈਂਟ ਦੇ ਕਾਰਨ ਉਸ ਦੇ ਨੱਕ ਵਿਚ ਖੂਨ ਦਾ ਥੱਕਾ ਜੰਮ ਗਿਆ ਸੀ। ਜਦੋਂ ਉਹ ਇਕ ਮਹੀਨੇ ਬਾਅਦ ਘਰ ਵਾਪਸ ਪਰਤੀ ਤਾਂ ਇਕ ਦਿਨ ਨਹਾਉਂਦੇ ਹੋਏ ਉਸ ਮਹਿਸੂਸ ਹੋਇਆ ਕਿ ਉਸ ਦੇ ਨੱਕ ਵਿਚ ਕੋਈ ਕੀੜਾ ਹੈ, ਜੋ ਅਜੇ ਵੀ ਜ਼ਿੰਦਾ ਹੈ। ਉਹ ਦੌੜ ਕੇ ਡਾਕਟਰ ਕੋਲ ਗਈ ਤੇ ਇਸ ਬਾਰੇ ਦੱਸਿਆ।
ਡਾਕਟਰਾਂ ਨੇ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਉਸ ਦੇ ਨੱਕ 'ਚੋਂ ਜ਼ਿੰਦਾ ਜੋਕ ਨੂੰ ਕੱਢਿਆ। ਹੁਣ ਡੈਲੀਏਲਾ ਠੀਕ ਹੈ ਪਰ ਘਟਨਾ ਬੇਹੱਦ ਹੈਰਾਨ ਕਰਨ ਵਾਲੀ ਸੀ।
ਇਬੋਲਾ ਵਾਇਰਸ ਪੀੜਤ ਨਰਸ ਦੀ ਹਾਲਤ ਸਥਿਰ
NEXT STORY