ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ)-ਬੀਤੇ ਦਿਨੀਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਪੰਜਾਬੀ ਭਾਈਚਾਰੇ ਵਲੋਂ ਇੱਕ ਬਾਰਬੀਕਿਉ ਪਾਰਟੀ ਦਾ ਆਯੋਜਨ ਕੀਤਾ ਗਿਆ,ਜਿਸ 'ਚ ਸਮੂਹ ਭਾਈਚਾਰੇ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਸਟ੍ਰੇਲੀਅਨ ਰਾਜਨੀਤਕ ਲੀਡਰਾਂ ਨੇ ਵੀ ਹਾਜ਼ਰੀ ਲਗਾਈ। ਭਰਵੇਂ ਇੱਕਠ 'ਚ ਗੁਰਜੰਟ ਸਿੰਘ ਨੇ ਦੱਸਿਆ ਜਿਵੇਂ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਕੈਨਬਰਾ 'ਚ ਪੰਜਾਬੀ ਭਾਈਚਾਰੇ 'ਚ ਕਾਫੀ ਵਾਧਾ ਹੋਇਆ ਹੈ। ਪੰਜਾਬੀਆਂ ਨੇ ਜਿਵੇਂ ਹਰ ਖੇਤਰ 'ਚ ਮੱਲ੍ਹਾਂ ਮਾਰੀਆਂ ਹਨ, ਉਸੇ ਤਰ੍ਹਾਂ ਕੈਨਬਰਾ ਤੋਂ ਕਿਸੇ ਭਾਰਤੀ ਚਿਹਰੇ ਨੂੰ ਆਪਣਾ ਲੀਡਰ ਚੁਣ ਕੇ ਪਾਰਲੀਮੈਂਟ 'ਚ ਵੀ ਭੇਜਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਦੀਪਕ ਰਾਜ ਗੁਪਤਾ, ਜੋ ਕਿ ਪਿਛਲੇ 10 ਸਾਲਾਂ ਤੋਂ ਭਾਰਤੀ ਲੋਕਾਂ ਦੀ ਆਵਾਜ਼ ਬਣ ਕੇ ਕੈਨਬਰਾ 'ਚ ਵਿਚਰ ਰਹੇ ਹਨ , ਉਨ੍ਹਾਂ ਨੂੰ ਪਹਿਲਾਂ ਮੌਕਾ ਦੇਣਾ ਚਾਹੀਦਾ ਹੈ। |
ਦੀਪਕ ਰਾਜ ਗੁਪਤਾ ਨੇ ਕਿਹਾ ਕਿ ਆਪਾਂ ਜੇ ਅੱਜ ਤੋਂ ਇਹ ਆਰੰਭਦੇ ਹਾਂ ਕਿ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਸਤਾ ਖੁੱਲ੍ਹ ਜਾਵੇਗਾ ਅਤੇ ਆਪਣੀ ਆਵਾਜ਼ ਇਥੋਂ ਦੀ ਸਰਕਾਰ ਤੱਕ ਪਹੁੰਚਾਉਣ ਲਈ ਲੋੜ ਹੈ ਕਿ ਇਕਜੁੱਟ ਕੇ ਅੱਗੇ ਵਧਣ ਦੀ। ਰਾਸ਼ਟਰੀ ਯੂਨੀਅਨ ਲੀਡਰ ਕਰੇਗ ਸ਼ੈਨਨ ਨੇ ਕਿਹਾ ਕਿ ਤੁਹਾਡਾ ਭਾਈਚਾਰਾ ਮਿਲ ਕੇ ਇਕ ਬਹੁਤ ਵਧੀਆ ਉਪਰਾਲਾ ਕਰ ਸਕਦਾ ਹੈ ਅਤੇ ਆਪਣਾ ਨੁਮਾਇੰਦਾ ਚੁਣ ਕੇ ਪਾਰਟੀ ਨੂੰ ਸਹਿਯੋਗ ਦਿਓ ਅਤੇ ਅਸੀਂ ਇਸ 'ਚ ਤੁਹਾਡੇ ਨਾਲ ਹਾਂ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ 'ਚ ਗੁਰਪ੍ਰੀਤ ਸਿੰਘ, ਨਵਦੀਪ ਸਿੰਘ,ਗਗਨਦੀਪ ਸਿੰਘ,ਪੌਲ ਕੰਗ, ਜੀਵਨ ਢਿੱਲੋਂ , ਵਿਕ੍ਕੀ ਮਿਨਹਾਸ, ਪ੍ਰੀਤਇੰਦਰ ਸੰਧੂ, ਸੁਖਵਿੰਦਰ ਸਗੂ, ਤੇਜਿੰਦਰ ਭਗਰਿਆ ਦੇ ਨਾਮ ਵਰਨਣਯੋਗ ਹਨ। ਇਸ ਤੋਂ ਬਾਅਦ ਸਭ ਨੇ ਆਉਣ ਵਾਲੇ ਦਿਨਾਂ 'ਚ ਇੰਡੀਅਨ ਫ੍ਰੈਂਡਜ਼ ਆਫ ਲੇਬਰ ਦੇ ਨਾਂ ਦਾ ਇਕ ਕਲੱਬ ਸ਼ੁਰੂ ਕਰਨ 'ਤੇ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ ਹੈ।
ਲੰਬੇ ਸਮੇਂ ਬਾਅਦ ਨਜ਼ਰ ਆਏ ਕਿਮ ਜੋਂਗ
NEXT STORY