ਲੰਡਨ—ਤਕਨਾਲੋਜੀ ਦੋ ਧਾਰਾਂ ਵਾਲੀ ਤਲਵਾਰ ਦੇ ਵਾਂਗ ਹੈ। ਇਸ ਦੇ ਨਸ਼ੇ ਵਿਚ ਚੂਰ ਵਿਅਕਤੀ ਕੀ-ਕੀ ਕਰਦਾ ਹੈ ਇਹ ਉਸ ਨੂੰ ਵੀ ਪਤਾ ਨਹੀਂ ਲੱਗਦਾ। ਅੱਜ ਕੱਲ੍ਹ ਲੋਕਾਂ ਵਿਚ ਇਕ ਵੱਖਰਾ ਹੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਤਕਨਾਲੋਜੀ ਨੇ ਫੋਨ ਦੇ ਵਿਚ ਕੈਮਰੇ ਦੀ ਕਾਢ ਇਸ ਲਈ ਕੱਢੀ ਸੀ ਕਿ ਲੋਕ ਆਪਣੇ ਜ਼ਿੰਦਗੀ ਦੇ ਖਾਸ ਪਲਾਂ ਨੂੰ ਕਿਸੇ ਵੀ ਸਮੇਂ ਕੈਮਰੇ ਵਿਚ ਕੈਦ ਕਰ ਸਕਣ ਪਰ ਲੋਕ ਹਮੇਸ਼ਾ ਹੀ ਜ਼ਿੰਦਗੀ ਦੇ ਹਰ ਪਲ ਨੂੰ ਸੈਲਫੀ ਦੇ ਨਜ਼ਰੀਏ ਨਾਲ ਖਾਸ ਬਣਾਉਣ ਵਿਚ ਲੱਗੇ ਰਹਿੰਦੇ ਹਨ। ਅਜਿਹੀ ਹੀ ਇਕ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ, ਜੋ ਇਕ ਪਰਫੈਕਟ ਸੈਲਫੀ ਖਿੱਚਣ ਦੇ ਲਈ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੀ ਹੈ।
ਇਸ ਕੁੜੀ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਇਹ ਕੋਸ਼ਿਸ਼ ਉਹ ਕਿਸੇ ਅਨਜਾਣ ਤੇ ਗਲਤ ਵਿਅਕਤੀ ਦੇ ਅੱਗੇ ਕਰ ਰਹੀ ਸੀ, ਜਿਸ ਨੇ ਇਸ ਸਾਰੀ ਘਟਨਾ ਨੂੰ ਆਪਣੇ ਕੈਮਰੇ ਵਿਚ ਕੈਦ ਕਰ ਲਿਆ ਤੇ ਯੂਟਿਊਬ 'ਤੇ ਇਸ ਦੀ ਵੀਡੀਓ ਵੀ ਪੋਸਟ ਕਰ ਦਿੱਤੀ। ਵੀਡੀਓ ਵਿਚ ਕੁੜੀ ਹਰ ਕੋਣ ਤੋਂ ਆਪਣੇ ਸਰੀਰ ਦੇ ਹਰ ਅੰਗ ਦੀ ਸੈਲਫੀ ਖਿੱਚਣ ਦੀ ਕੋਸ਼ਿਸ਼ ਕਰਦੀ ਦਿਖਾਈ ਦਿੰਦੀ ਹੈ। ਉਹ ਤਾਂ ਇਹ ਸਭ ਮਜ਼ੇ ਲਈ ਕਰ ਰਹੀ ਸੀ ਪਰ ਆਮ ਦੇਖਣ ਵਿਚ ਉਹ ਸੈਲਫੀ ਓਬਸੈਸ਼ਨ ਨਾਲ ਪੀੜਤ ਲੱਗ ਰਹੀ ਸੀ ਤੇ ਤਕਨੀਕ ਦਾ ਬੁਰਾ ਪ੍ਰਭਾਵ ਉਸ 'ਤੇ ਸਾਫ ਦਿਖਾਈ ਦੇ ਰਿਹਾ ਸੀ। ਇਹ ਤਸਵੀਰਾਂ ਕਿੱਥੋਂ ਦੀਆਂ ਹਨ ਅਤੇ ਕਿਸ ਕੁੜੀ ਦੀਆਂ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਸ ਤਸਵੀਰ ਨੇ ਖੋਹ ਲਈ 3 ਲੋਕਾਂ ਦੀ ਨੌਕਰੀ
NEXT STORY