ਤੰਜਾਨੀਆ— ਇਸ ਤਸਵੀਰ ਨੂੰ ਦੇਖ ਕੇ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਤਸਵੀਰ ਦੋ ਵਿਅਕਤੀਆਂ ਦੇ ਪਿਆਰ ਦੇ ਪਲਾਂ ਦੀ ਤਸਵੀਰ ਹੈ ਪਰ ਇਹ ਪਿਆਰ ਤਿੰਨ ਲੋਕਾਂ ਦੀ ਨੌਕਰੀ 'ਤੇ ਭਾਰੀ ਪੈ ਗਿਆ। ਅਸਲ ਵਿਚ ਇਹ ਤਸਵੀਰ ਤੰਜਾਨੀਆ ਪੁਲਸ ਦੇ ਦੋ ਅਧਿਕਾਰੀਆਂ ਦੀ ਕਿੱਸ ਦੀ ਤਸਵੀਰ ਹੈ। ਇਸ ਤਸਵੀਰ ਦੇ ਸ਼ੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਇਸ 'ਤੇ ਲੰਬੀ ਬਹਿਸ ਛਿੜ ਗਈ। ਜਿਸ ਦੇ ਚੱਲਦੇ ਦੋਹਾਂ ਅਧਿਕਾਰੀਆਂ ਨੂੰ ਆਪਣੀ ਨੌਕਰੀ ਗਵਾਉਣੀ ਪਈ। ਤਸਵੀਰ ਖਿੱਚਣ ਵਾਲੇ ਤੀਜੇ ਵਿਅਕਤੀ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਸ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ।
ਤਸਵੀਰ ਵਿਚ ਦਿਖਾਈ ਦੇ ਰਹੇ ਅਧਿਕਾਰੀਆਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਡਿਊਟੀ ਦੇ ਸਮੇਂ ਪਿਆਰ ਦਾ ਇਜ਼ਹਾਰ ਉਨ੍ਹਾਂ 'ਤੇ ਇੰਨਾਂ ਭਾਰੀ ਪੈ ਸਕਦਾ ਹੈ। ਦੇਸ਼ ਦੇ ਕਈ ਲੋਕਾਂ ਨੇ ਸ਼ੋਸ਼ਲ ਮੀਡੀਆ 'ਤੇ ਇਸ ਫੈਸਲੇ ਨੂੰ ਲੈ ਕੇ ਨਿਰਾਸ਼ਾ ਪ੍ਰਗਟਾਈ ਹੈ।
ਪੁਲਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੌਕਰੀ ਖੋਹਣ ਦਾ ਕਾਰਨ ਉਨ੍ਹਾਂ ਦੀ ਕਿੱਸ ਨਹੀਂ ਸਗੋਂ ਜਨਤਕ ਥਾਂ 'ਤੇ ਪੁਲਸ ਦੀ ਵਰਦੀ ਵਿਚ ਕੀਤਾ ਗਿਆ ਉਨ੍ਹਾਂ ਦਾ ਵਿਵਹਾਰ ਹੈ, ਜੋ ਪੁਲਸ ਦੀ ਮਰਿਆਦਾ ਦੇ ਖਿਲਾਫ ਹੈ।
ਕਈ ਲੋਕਾਂ ਨੇ ਤਾਂ ਇਸ ਫੈਸਲੇ ਦੇ ਖਿਲਾਫ ਇੱਥੇ ਤੱਕ ਕਹਿ ਦਿੱਤਾ ਕਿ ਪੁਲਸ ਵਾਲੇ ਜੋੜੇ ਦੀ ਕਿੱਸ ਨੂੰ ਰਿਸ਼ਵਤ ਲੈਣ ਤੋਂ ਵੀ ਜ਼ਿਆਦਾ ਗੰਭੀਰ ਅਪਰਾਧ ਮੰਨਦੇ ਹਨ ਤੇ ਦੂਜੇ ਪਾਸੇ ਕਿਸੇ ਨੇ ਕਿਹਾ ਕਿ ਨੌਕਰੀ ਤੋਂ ਕੱਢਣ ਦੀ ਥਾਂ 'ਤੇ ਉਨ੍ਹਾਂ ਨੂੰ ਸਿਰਫ ਫਟਕਾਰ ਲਗਾ ਕੇ ਵੀ ਛੱਡਿਆ ਜਾ ਸਕਦਾ ਸੀ।
ਕੈਨਬਰਾ 'ਚ ਪੰਜਾਬੀ ਭਾਈਚਾਰੇ ਵਲੋਂ ਬਾਰਬੀਕਿਉ ਪਾਰਟੀ ਦਾ ਆਯੋਜਨ (ਦੇਖੋ ਤਸਵੀਰਾਂ)
NEXT STORY