ਲੰਡਨ— ਬ੍ਰਿਤਾਨੀ ਫੋਟੋ ਪੱਤਰਕਾਰ ਜੌਨ ਕੈਂਟਲੀ ਦੇ ਪਰਿਵਾਰ ਨੇ ਇਸਲਾਮਿਕ ਸਟੇਟ ਦੇ ਜੇਹਾਦੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਉਸ ਨਾਲ ਸੰਪਰਕ ਕਰਨ। ਇਕ ਬਿਆਨ ਵਿਚ ਬੰਦੀ ਦੀ ਭੈਣ ਜੈਸਿਕਾ ਕੈਂਟਲੀ ਨੇ ਆਈ. ਐੱਸ. ਨੂੰ ਵਾਰਤਾ 'ਦੁਬਾਰਾ ਸ਼ੁਰੂ' ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੀ ਗੱਲਬਾਤ ਟੁੱਟ ਗਈ ਸੀ ਅਤੇ ਜੇਹਾਦੀਆਂ ਦੇ ਨਾਲ ਸੰਪਰਕ ਦੀਆਂ ਨਵੀਆਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਜੈਸਿਕਾ ਕੈਂਟਲੀ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਤੁਹਾਡੇ ਵੱਲੋਂ ਸ਼ੁਰੂ ਕੀਤੇ ਮਾਧਿਅਮ ਰਾਹੀਂ ਸੰਪਰਕ ਵਿਚ ਆਏ ਸਨ ਪਰ ਕਿਸੇ ਕਾਰਨ ਕਰਕੇ ਇਹ ਸੰਪਰਕ ਟੁੱਟ ਗਿਆ। ਉਨ੍ਹਾਂ ਕਾਰਨਾਂ ਨੂੰ ਤੁਸੀਂ ਬਿਹਤਰ ਜਾਣਦੇ ਹੋ।
ਜੌਨ ਨੂੰ ਬੰਦੀ ਬਣਾਉਣ ਵਾਲੇ ਲੋਕਾਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਉਹ ਪਿਛਲੀ ਵਾਰਤਾ ਦੇ ਮਾਧਿਅਮ ਨੂੰ ਫਿਰ ਤੋਂ ਸ਼ੁਰੂ ਕਰਨ ਜਿਸ ਨਾਲ ਅਸੀਂ ਸੰਦੇਸ਼ ਭੇਜ ਸਕੀਏ ਅਤੇ ਤੁਹਾਡੀ ਪ੍ਰਤੀਕਿਰਿਆ ਦੀ ਇੰਤਜ਼ਾਰ ਕਰ ਸਕੀਏ। ਇਸ ਦੇ ਨਾਲ ਅਸੀਂ ਸਾਰੀਆਂ ਇੱਛਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਾਰਤਾ ਫਿਰ ਤੋਂ ਬਹਾਲ ਕਰ ਸਕੀਏ।
ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਬਣੇ ਐੱਫ. ਡੀ. ਏ. ਦੀ ਸਲਾਹਕਾਰ ਕਮੇਟੀ ਦੇ ਮੁਖੀ
NEXT STORY