ਨਿਊਯਾਰਕ— ਵਿਸਕੋਂਸਿਨ ਮੈਡੀਕਲ ਕਾਲਜ ਦੇ ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਡਾ. ਰਾਜ ਰਾਓ ਨੂੰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਦੀ ਸਲਾਹਕਾਰ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ।
ਡਾ. ਰਾਓ ਵਿਸਕੋਂਸਿਨ ਮੈਡੀਕਲ ਕਾਲਜ ਵਿਚ ਨਿਊਰੋਸਰਜਰੀ ਪ੍ਰੋਫੈਸਰ ਹਨ। ਉਨ੍ਹਾਂ ਨੂੰ ਓਰਥੋਪੈਡਿਕ ਐਂਡ ਰੀਹੈਬਲੀਟੇਸ਼ਨ ਡਿਵਾਈਸ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ, ਜੋ ਕਿ ਐੱਫ. ਡੀ. ਏ. ਦਾ ਹੀ ਇਕ ਹਿੱਸਾ ਹੈ। ਡਾ. ਰਾਓ ਇਸ ਤੋਂ ਪਹਿਲਾਂ ਕਮੇਟੀ ਦੇ ਮੈਂਬਰ ਰਹਿ ਚੁੱਕੇ ਹਨ। ਵਾਸ਼ਿੰਗਟਨ ਸਥਿਤ ਐੱਫ. ਡੀ. ਏ. ਅਮਰੀਕਾ ਵਿਚ ਦਰਾਮਦ ਖਾਧ ਤੇ ਜੜ੍ਹੀਆਂ-ਬੂਟੀਆਂ ਦੇ ਸਾਮਾਨ ਦੀ ਜਾਂਚ ਕਰਦਾ ਹੈ। ਡਾ. ਰਾਓ ਨੇ ਸਾਲ 1996 ਵਿਚ ਮਿਸ਼ੀਗਨ ਵਿਚ ਸਪਾਈਸ ਸਰਜਰੀ ਵਿਚ ਫੈਲੋਸ਼ਿਪ ਕੀਤੀ ਸੀ। ਉਨ੍ਹਾਂ ਨੂੰ ਸਪਾਈਸ ਸਰਜਰੀ ਖੇਤਰ ਵਿਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ 'ਤੇ ਕਈ ਪੁਰਸਕਾਰ ਮਿਲ ਚੁੱਕੇ ਹਨ। ਉਹ ਅਮੇਰੀਕਨ ਅਕੈਡਮੀ ਆਫ ਓਰਥੋਪੈਡਿਕ ਸਰਜਨਾਂ ਦੇ ਡਾਇਰੈਕਟਰ ਮੰਡਲ ਦੇ ਮੈਂਬਰ ਵੀ ਹਨ। ਡਾ. ਰਾਓ ਜਰਮਨੀ ਅਤੇ ਕੈਨੇਡਾ ਵਿਚ ਵੀ ਕੰਮ ਕਰ ਚੁੱਕੇ ਹਨ। ਇਸ ਸਾਲ ਅਮਰੀਕਾ ਦੇ ਸਰਵਸ਼੍ਰੇਸ਼ਠ ਡਾਕਟਰ ਵੀ ਚੁਣੇ ਗਏ।
ਸਿੰਗਾਪੁਰ 'ਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਭਾਰਤੀ ਨੂੰ ਜੇਲ
NEXT STORY