ਦੁਬਈ-ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੱਛਮੀ ਦੇਸ਼ਾਂ ਨਾਲ 24 ਨਵੰਬਰ ਤੱਕ ਪ੍ਰਮਾਣੂ ਸਮਝੌਤਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਸੋਮਵਾਰ ਸ਼ਾਮ ਦੇਸ਼ ਦੀ ਜਨਤਾ ਦੇ ਨਾਂ ਆਪਣੇ ਟੀ. ਵੀ. ਪ੍ਰਸਾਰਣ 'ਚ ਕਿਹਾ ਕਿ ਪ੍ਰਮਾਣੂ ਸਮਝੌਤੇ ਦੀਆਂ ਆਮ ਗੱਲਾਂ 'ਤੇ ਆਮ ਰਾਏ ਬਣ ਗਈ ਹੈ ਅਤੇ ਸਿਰਫ ਵਿਸਥਾਰ ਪੂਰਵਕ ਗੱਲਾਂ 'ਤੇ ਸਹਿਮਤੀ ਹੋਣੀ ਬਾਕੀ ਹੈ, ਜਿਸ ਨੂੰ ਅਗਲੇ 40 ਦਿਨਾਂ 'ਚ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਹੈ ਕਿ ਸਮਝੌਤੇ ਦਾ ਵਿਸਥਾਰ ਪੂਰਵਕ ਵੇਰਵਾ ਤਿਆਰ ਕਰਨਾ ਮਹੱਤਵਪੂਰਨ ਕੰਮ ਹੈ ਅਤੇ ਅਸੀਂ ਸਮਝਦੇ ਹਾਂ ਕਿ ਇਸ ਨੂੰ ਅਗਲੇ 40 ਦਿਨਾਂ 'ਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਸਮਝੌਤਾ ਹੋਣਾ ਯਕੀਨੀ ਹੈ। ਅਸੀਂ ਇਸ ਦਿਸ਼ਾ 'ਚ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਪ੍ਰਮਾਣੂ ਸਮਝੌਤੇ 'ਤੇ ਅੱਗੇ ਦੀ ਗੱਲਬਾਤ ਲਈ ਅਮਰੀਕਾ, ਈਰਾਨ ਅਤੇ ਯੂਰਪੀ ਦੇਸ਼ਾਂ ਦੇ ਮੁੱਖ ਡਿਪਲੋਮੈਟ ਇਸ ਹਫਤੇ ਵਿਯਨਾ 'ਚ ਮਿਲ ਰਹੇ ਹਨ। ਅਮਰੀਕਾ, ਫਰਾਂਸ, ਜਰਮਨੀ, ਚੀਨ, ਰੂਸ ਅਤੇ ਬ੍ਰਿਟੇਨ, ਈਰਾਨ ਨਾਲ ਸਮਝੌਤੇ ਲਈ ਪਹਿਲਾਂ ਵੀ ਕਈ ਵਾਰ ਗੱਲ ਹੋ ਚੁੱਕੀ ਹੈ।
ਸ਼ਕਤੀ ਦੇਵੀ ਨੇ ਜਿੱਤਿਆ ਸੰਯੁਕਤ ਰਾਸ਼ਟਰ ਦਾ ਮਹਿਲਾ ਸ਼ਾਂਤੀ ਰੱਖਿਅਕ ਐਵਾਰਡ
NEXT STORY