ਲਾਹੌਰ-ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਸ਼ਮੀਰ ਨੂੰ 'ਪਾਕਿਸਤਾਨ ਦੇ ਗਲੇ ਦੀ ਨਸ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਕੌਮਾਂਤਰੀ ਮੰਚਾਂ 'ਤੇ ਚੁੱਕੇਗੀ। ਵਿਰੋਧੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ.ਪੀ.) ਦੇ ਸਹਿ ਪ੍ਰਧਾਨ ਜ਼ਰਦਾਰੀ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਕਸ਼ਮੀਰ ਪੀ. ਪੀ. ਪੀ. ਦੀ ਬੁਨਿਆਦ ਹੈ ਅਤੇ ਘਾਟੀ 'ਚ ਕਿਸੇ ਤਰ੍ਹਾਂ ਦਾ ਹਾਦਸਾ ਪਾਰਟੀ ਦੀ ਅਗਵਾਈ ਅਤੇ ਕਾਰਕੁੰਨਾਂ ਨੂੰ ਕਾਫੀ ਦੁਖੀ ਕਰਦਾ ਹੈ।
ਉਨ੍ਹਾਂ ਨੇ ਕਸ਼ਮੀਰ ਨੂੰ 'ਪਾਕਿਸਤਾਨ ਦੇ ਗਲੇ ਦੀ ਨਸ' ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ ਨੂੰ ਕੌਮਾਂਤਰੀ ਮੰਚਾਂ 'ਤੇ ਚੁੱਕੇਗੀ। ਪਿਛਲੇ ਮਹੀਨੇ ਜ਼ਰਦਾਰੀ ਅਤੇ ਬੇਨਜ਼ੀਰ ਭੁੱਟੇ ਦੇ ਪੁੱਤਰ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਸੀ ਕਿ ਪੀ. ਪੀ. ਪੀ. ਭਾਰਤ ਤੋਂ ਕਸ਼ਮੀਰ ਨੂੰ ਵਾਪਸ ਲਵੇਗੀ।
ਜ਼ਰਦਾਰੀ ਨੇ ਭਾਰਤ 'ਤੇ ਖੇਤਰ 'ਚ ਆਪਣੀ ਵਿਸਤਾਰ ਕਰਨ ਦਾ ਦੋਸ਼ ਲਗਾਇਆ ਅਤੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਿਹਾ ਕਿ ਉਹ ਇਸ ਬਾਰੇ 'ਚ ਜ਼ਿਆਦਾ ਸੁਚੇਤ ਰਹਿਣ।
ਹਾਂਗਕਾਂਗ 'ਚ ਵਿਦੇਸ਼ੀ ਦਖਲ ਸਹਿਣ ਨਹੀਂ ਕਰਾਂਗੇ : ਚੀਨ
NEXT STORY