ਨਵੀਂ ਦਿੱਲੀ- ਪਾਕਿਸਤਾਨ ਅਤੇ ਆਸਟ੍ਰੇਲੀਆ ਦੇ ਵਿਚ ਅਬੂ ਧਾਬੀ 'ਚ ਖੇਡੇ ਗਏ ਤੀਜੇ ਵਨ-ਡੇ ਮੈਚ 'ਚ ਇਕ ਕੈਚ 'ਤੇ ਵਿਵਾਦ ਹੋ ਗਿਆ ਹੈ। ਕੰਗਾਰੂ ਆਲਰਾਉਂਡਰ ਸਟੀਵ ਸਮਿਥ ਨੇ ਵਿਕਟਾਂ ਦੇ ਪਿਛੇ ਪਾਕਿਸਤਾਨ ਬੱਲੇਬਾਜ਼ ਫਵਾਦ ਆਲਮ ਦੀ ਇਕ ਅਸਧਾਰਨ ਕੈਚ ਫੜੀ। ਇਸ ਮੈਚ ਨੂੰ ਹੁਣ ਨਿਯਮਾਂ 'ਤੇ ਕੱਸਿਆ ਜਾ ਰਿਹਾ ਹੈ ਅਤੇ ਕੁਝ ਲੋਕ ਇਸ ਦੀ ਜਾਇਜ਼ਤਾ 'ਤੇ ਵੀ ਸਵਾਲ ਖੜੇ ਕਰ ਰਹੇ ਹਨ।
ਕੀ ਹੋਇਆ 18ਵੇਂ ਓਵਰ 'ਚ: ਪਾਕਿਸਤਾਨ ਪਾਰੀ ਦਾ 18ਵਾਂ ਓਵਰ ਸੀ। ਗੇਂਦ ਜੇਵੀਅਰ ਡੋਹਰਟੀ ਨੇ ਹੱਥ 'ਚ ਸੀ। ਕ੍ਰੀਜ਼ 'ਤੇ ਸਨ ਖੱਬੂ ਬੱਲੇਬਾਜ਼ ਫਵਾਦ ਆਲਮ ਫਰਸਟ ਸਲਿਪ 'ਚ ਸਟੀਵ ਸਮਿਥ ਖੜੇ ਸਨ। ਡੋਹਰਟੀ ਨੇ ਜਿਓਂ ਹੀ ਗੇਂਦ ਸੁੱਟੀ, ਸਮਿਥ ਨੇ ਅੰਦਾਜ਼ਾ ਲਗਾਇਆ ਕਿ ਫਵਾਦ ਸਵੀਪ ਸ਼ਾਟ ਖੇਲਣਗੇ ਅਤੇ ਉਹ ਪਹਿਲਾਂ ਹੀ ਵਿਕਟਕੀਪਰ ਦੇ ਪਿਛਿਓਂ ਹੁੰਦੇ ਹੋਏ ਲੈਗ ਸਵੀਪ ਵਲ ਭੱਜੇ। ਆਲਮ ਨੇ ਸਵੀਪ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਗੇਂਦ ਨੇ ਬੱਲੇ ਦਾ ਕਿਨਾਰਾ ਲਿਆ ਅਤੇ ਸਮਿਥ ਨੇ ਇਕ ਆਸਾਨ ਕੈਚ ਫੜ ਲਈ। ਦੋਵੇਂ ਆਨ ਫੀਲਡ ਅੰਪਾਇਰਾਂ ਨੇ ਇਕ-ਦੂਜੇ ਨਾਲ ਚਰਚਾ ਕੀਤੀ ਅਤੇ ਫਵਾਦ ਨੂੰ ਆਉਟ ਘੋਸ਼ਿਤ ਕਰ ਦਿੱਤਾ। ਫਵਾਦ ਮੈਚ ਅਧਿਕਾਰੀ ਨਾਲ ਸਪੱਸ਼ਟੀਕਰਨ ਦੀ ਉਮੀਦ ਲਗਾਏ ਕਾਫੀ ਸਮੇਂ ਤੱਕ ਬਾਉਂਡਰੀ ਲਾਈਨ 'ਤੇ ਖੜੇ ਰਹੇ ਅਤੇ ਫਿਰ ਝੱਲਾਕਰ ਬਾਉਂਡਰੀ ਲਾਈਨ 'ਤੇ ਬੱਲਾ ਪਟਕਦੇ ਹੋਏ ਪਵੇਲੀਅਨ ਪਰਤ ਗਏ।
ਹਿਮਾਚਲ ਹਾਈਕੋਰਟ ਦਾ ਬੀ.ਸੀ.ਸੀ.ਆਈ ਅਤੇ ਐਚ.ਪੀ.ਸੀ.ਏ ਨੂੰ ਨੋਟਿਸ (ਵੀਡੀਓ)
NEXT STORY