ਨਿਊਯਾਰਕ— ਤਕਨੀਕ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਮੋਹਰੀ ਕੰਪਨੀਆਂ ਫੇਸਬੁੱਕ ਅਤੇ ਐਪਲ ਆਪਣੀਆਂ ਮਹਿਲਾ ਕਰਮਚਾਰੀਆਂ ਦੀ ਮਮਤਾ ਦੀ ਕੀਮਤ ਲਗਾਈ ਹੈ। ਇਹ ਕੰਪਨੀਆਂ ਚਾਹੁੰਦੀਆਂ ਹਨ ਕਿ ਕੰਪਨੀਆਂ ਦੇ ਹਿੱਤਾਂ ਲਈ ਇਨ੍ਹਾਂ ਦੀਆਂ ਮਹਿਲਾ ਕਰਮਚਾਰੀ ਮਾਂ ਬਣਨ ਦਾ ਸੁਪਨਾ ਥੋੜ੍ਹੀ ਦੇਰ ਲਈ ਟਾਲ ਦੇਣ। ਇਕ ਅੰਗਰੇਜ਼ੀ ਵੈੱਬਸਾਈਟ ਦੇ ਮੁਤਾਬਕ ਕੰਪਨੀਆਂ ਦੇ ਇਸ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਅੰਡਾਣੂੰ ਫ੍ਰੀਜ਼ ਕਰਵਾਉਣ ਦੇ ਲਈ ਭਾਰੀ ਰਕਮ ਵੀ ਦੇ ਰਹੀ ਹੈ ਤਾਂ ਜੋ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਹ ਜਦੋਂ ਮਾਂ ਬਣਨਾ ਚਾਹੁਣ ਬਣ ਸਕਣ।
ਇਹ ਕੰਪਨੀਆਂ ਇਸ ਕੰਮ ਲਈ ਮਹਿਲਾ ਕਰਮਚਾਰੀਆਂ ਨੂੰ 12 ਲੱਖ ਰੁਪਏ ਦੇ ਰਹੀ ਹੈ। ਅਸਲ ਵਿਚ ਕੰਪਨੀ ਚਾਹੁੰਦੀ ਹੈ ਕਿ ਉਨ੍ਹਾਂ ਦੇ ਦਫਤਰ ਵਿਚ ਕੰਮ ਕਰਨ ਵਾਲੀਆਂ ਮਹਿਲਾਵਾਂ ਕੁਝ ਸਾਲਾਂ ਦੇ ਲਈ ਮਾਂ ਬਣਨ ਦੀ ਖਾਹਿਸ਼ ਟਾਲ ਦੇਣ।
ਕੰਪਨੀਆਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਲਈ ਮਹਿਲਾਵਾਂ ਆਪਣੇ ਕੈਰੀਅਰ 'ਤੇ ਜ਼ਿਆਦਾ ਫੋਕਸ ਕਰ ਸਕਣਗੀਆਂ ਅਤੇ ਸਮਾਂ ਬੀਤਣ ਤੋਂ ਬਾਅਦ ਵੀ ਉਨ੍ਹਾਂ ਨੂੰ ਮਾਂ ਬਣਨ ਵਿਚ ਕੋਈ ਪਰੇਸ਼ਾਨੀ ਨਹੀਂ ਪੇਸ਼ ਆਵੇਗੀ। ਫੇਸਬੁੱਕ ਨੇ ਇਸ ਦੇ ਲਈ ਮਹਿਲਾ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਦੋਂ ਕਿ ਐਪਲ ਇਸ ਦੇ ਲਈ 2015 ਤੋਂ ਭੁਗਤਾਨ ਸ਼ੁਰੂ ਕਰੇਗੀ।
ਅੰਡਾਣੂੰ ਫ੍ਰੀਜ਼ਿੰਗ ਦੇ ਲਈ ਮਹਿਲਾਵਾਂ ਦੇ ਅੰਡਾਣੂੰਆਂ ਨੂੰ ਸਬਜ਼ੀਰੋ ਤਾਪਮਾਨ 'ਤੇ ਸੰਭਾਲ ਕੇ ਰੱਖਿਆ ਜਾਂਦਾ ਹੈ, ਤਾਂ ਜੋ ਭਵਿੱਖ ਵਿਚ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਤਕਨੀਕ ਵਿਚ ਕਰੀਬ 10000 ਡਾਲਰ ਦਾ ਖਰਚ ਆਉਂਦਾ ਹੈ ਅਤੇ ਇਸ ਤੋਂ ਬਾਅਦ ਸਟੋਰੇਜ਼ ਦੇ ਲਈ ਸਾਲਾਨਾ ਕੁਝ ਡਾਲਰ ਵੀ ਚੁਕਾਉਣੇ ਪੈਂਦੇ ਹਨ। ਬਾਅਦ ਵਿਚ ਇਨ੍ਹਾਂ ਅੰਡਾਣੂੰਆਂ ਨੂੰ ਫਰਟੀਲਾਈਜ਼ ਕਰਕੇ ਉਨ੍ਹਾਂ ਨੂੰ ਗਰਭ ਵਿਚ ਇੰਪਲਾਂਟ ਕਰ ਦਿੱਤਾ ਜਾਂਦਾ ਹੈ।
ਜਾਣਕਾਰਾਂ ਦੇ ਮੁਤਾਬਕ ਕੰਪਨੀਆਂ ਦਾ ਇਹ ਫੈਸਲਾ ਉਨ੍ਹਾਂ ਮਹਿਲਾਵਾਂ ਦੇ ਲਈ ਮਦਦਗਾਰ ਸਾਬਤ ਹੋ ਸਕਦਾ ਹੈ, ਜੋ ਜ਼ਿੰਦਗੀ ਵਿਚ ਬੱਚੇ ਪੈਦਾ ਕਰਨ ਤੋਂ ਪਹਿਲਾਂ ਇਕ ਮੁਕਾਮ ਹਾਸਲ ਕਰਨਾ ਚਾਹੁੰਦੀਆਂ ਹਨ। ਅਸਲ ਕੰਪਨੀ ਦਾ ਅਜਿਹਾ ਕਰਨ ਦਾ ਮਕਸਦ ਆਪਣੀਆਂ ਬਿਹਤਰੀਨ ਮਹਿਲਾ ਕਰਮਚਾਰੀਆਂ ਨੂੰ ਜ਼ਿਆਦਾ ਦੇਰ ਤੱਕ ਆਪਣੀ ਕੰਪਨੀ ਵਿਚ ਰੋਕ ਕੇ ਰੱਖਣਾ ਹੈ। ਆਮ ਤੌਰ 'ਤੇ ਗਰਭ ਧਾਰਨ ਕਰਨ ਤੋਂ ਬਾਅਦ ਮਹਿਲਾਵਾਂ ਲੰਬੇ ਸਮੇਂ ਤੱਕ ਛੁੱਟੀ 'ਤੇ ਜਾਂਦੀਆਂ ਹਨ ਜਾਂ ਫਿਰ ਹਮੇਸ਼ਾ ਲਈ ਨੌਕਰੀ ਛੱਡ ਦਿੰਦੀਆਂ ਹਨ।
ਆਈ. ਐਸ. ਖਿਲਾਫ ਮੁਹਿੰਮ ਚੱਲੇਗੀ ਲੰਬੀ : ਓਬਾਮਾ
NEXT STORY