ਇਸ ਲਈ ਉਸ ਨੇ ਆਪਣੇ ਪਰਿਵਾਰ ਨੂੰ ਸ਼੍ਰੀ ਕ੍ਰਿਸ਼ਨ ਦੀ ਸੁਰੱਖਿਆ ਵਿਚ ਸੌਂਪ ਦਿੱਤਾ ਅਤੇ ਆਪ ਪਰਤ ਗਿਆ ਮਗ ਕਿਲੇ ਵੱਲ, ਜਿਥੇ ਉਹ ਥੋੜ੍ਹੇ ਜਿਹੇ ਸੈਨਿਕਾਂ ਨਾਲ ਰਹਿੰਦਾ ਸੀ।
ਸੂਰਜ ਚੜ੍ਹ ਰਿਹਾ ਸੀ। ਵਜਰਨਾਭ ਆਪਣੇ ਇਕ ਪਹਿਰੇਦਾਰ ਨੂੰ ਕੁਝ ਕਹਿ ਕੇ ਜਾ ਲੇਟਿਆ। ਉਹ ਸਮਝ ਰਿਹਾ ਸੀ ਕਿ ਹੁਣੇ ਕੋਈ ਸੈਨਿਕ, ਯਾਦਵ ਦਲ ਦੇ ਇਸ ਕਿਲੇ ਵੱਲ ਆਉਣ ਦੀ ਖ਼ਬਰ ਦੇਵੇਗਾ ਅਤੇ ਹੋਇਆ ਵੀ ਇਹੀ। ਕਈ ਸੈਨਿਕ ਦੌੜੇ-ਦੌੜੇ ਆਏ। ਮਗ ਕਿਲੇ ਵਿਚ ਉਹ ਉੱਚੀ-ਉੱਚੀ ਰੌਲਾ ਪਾ ਰਹੇ ਸਨ, ''ਦੁਸ਼ਮਣ ਨੇ ਹੱਲਾ ਬੋਲ ਦਿੱਤਾ ਹੈ ਇਸ ਕਿਲੇ 'ਤੇ। ਹੁਣੇ ਜਗਾਓ ਸੈਨਾਪਤੀ ਨੂੰ।''
ਦਵਾਰਪਾਲ ਵਜਰਨਾਭ ਨੂੰ ਬੁਲਾ ਕੇ ਲੈ ਆਇਆ। ਸੈਨਿਕਾਂ ਦੇ ਨਾਇਕ ਨੇ ਹੱਫਦਿਆਂ ਹੋਇਆਂ ਦੱਸਿਆ, ''ਯਦੁਵੰਸ਼ੀ ਜਾਪਦੇ ਹਨ। ਉਨ੍ਹਾਂ ਨੇ ਮਗ ਕਿਲੇ 'ਤੇ ਹੱਲਾ ਬੋਲ ਦਿੱਤਾ ਹੈ। ਬਹੁਤ ਸਾਰੇ ਪਹਿਰੇਦਾਰ ਮਾਰ ਦਿੱਤੇ ਹਨ। ਬੜਾ ਭਿਆਨਕ ਯੁੱਧ ਹੋ ਰਿਹਾ ਹੈ।''
''ਤਾਂ ਫਿਰ ਮਹਾਰਾਜ ਨੂੰ ਸੂਚਨਾ ਦੇ ਦਿੱਤੀ ਹੈ ਇਸ ਯੁੱਧ ਦੀ?'' ਵਜਰਨਾਭ ਨੇ ਪੁੱਛਿਆ।
''ਮਹਾਰਾਜ ਦਾ ਪਤਾ ਕਿਸ ਨੂੰ ਹੈ? ਤੁਹਾਨੂੰ ਪਤੈ ਤਾਂ ਦੱਸੋ ਕਿ ਉਹ ਕਿਹੜੇ ਕਿਲੇ ਵਿਚ ਹਨ?''
''ਚੰਗਾ ਮੈਂ ਆਪ ਹੀ ਜਾਂਦਾ ਹਾਂ ਮਹਾਰਾਜ ਨੂੰ ਸੂਚਨਾ ਦੇਣ।'' ਵਜਰਨਾਭ ਨੇ ਕਿਹਾ।
''ਫਿਰ ਇਸ ਹਮਲੇ ਵਿਚ ਸੈਨਾ ਦੀ ਅਗਵਾਈ ਕੌਣ ਕਰੇਗਾ?''
ਧਰਮ ਅਤੇ ਗੁਰੂ ਉਪਦੇਸ਼
NEXT STORY