ਨਵੀਂ ਦਿੱਲੀ- ਕੱਪੜਿਆਂ ਅਤੇ ਇਲੈਕਟ੍ਰਾਨਿਕ ਚੀਜ਼ਾਂ ਦਾ ਆਨਲਾਈਨ ਕਾਰੋਬਾਰ ਤਾਂ ਹੁੰਦਾ ਹੀ ਹੈ ਪਰ ਇਕ ਹੋਰ ਕਾਰੋਬਾਰ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਅਤੇ ਤੁਸੀਂ ਵੀ ਕਹੋਗੇ ਕਿ ਅਜਿਹਾ ਵੀ ਹੁੰਦਾ ਹੈ। ਜੀ ਹਾਂ, ਜਾਨਵਰਾਂ ਅਤੇ ਪੰਛੀਆਂ ਨੂੰ ਵੀ ਆਨਲਾਈਨ ਖਰੀਦਿਆ ਜਾ ਰਿਹਾ ਹੈ। ਭਾਰਤ ਦਾ ਸਾਰਾ ਧਿਆਨ ਜਿੱਥੇ ਬਾਘ ਅਤੇ ਗੈਂਡਿਆਂ ਨੂੰ ਬਚਾਉਣ ਵਿਚ ਲੱਗਾ ਹੈ, ਉੱਥੇ ਹੀ ਛੋਟੇ ਜੀਵਾਂ ਦੀ ਤਸਕਰੀ ਦਾ ਕਾਰੋਬਾਰ ਤੇਜ਼ੀ ਨਾਲ ਫੈਲ ਰਿਹਾ ਹੈ। ਉੱਲੂ, ਮੱਕੜੀ, ਕਛੂਆ ਅਤੇ ਸੁਰੀਲੀ ਮੈਨਾ ਤੋਂ ਲੈ ਕੇ ਕਈ ਤਰ੍ਹਾਂ ਦੇ ਜਾਨਵਰ ਆਨਲਾਈਨ ਖਰੀਦੇ ਜਾ ਰਹੇ ਹਨ। ਸਾਰਾ ਕਾਰੋਬਾਰ ਆਨਲਾਈਨ ਹੋਣ ਕਾਰਨ ਇਸ ਧੰਦੇ ਨਾਲ ਜੁੜੇ ਲੋਕਾਂ ਨੂੰ ਫੜਨਾ ਮੁਸ਼ਕਲ ਹੋ ਗਿਆ ਹੈ।
ਜੇਕਰ ਆਨਲਾਈਨ ਵਿਕਰੀ 'ਤੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਿਆ ਹੈ ਕਿ ਦੀਵਾਲੀ ਦੌਰਾਨ ਉੱਲੂਆਂ ਦੀ ਤਸਕਰੀ ਤੇਜ਼ੀ ਨਾਲ ਵਧ ਜਾਂਦੀ ਹੈ ਕਿਉਂਕਿ ਇਸ ਨੂੰ ਦੇਵੀ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਹੀ ਮੱਕੜੀਆਂ ਦੀ ਖਰੀਦਦਾਰੀ ਲਈ ਆਨਲਾਈਨ ਆਰਡਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਨੂੰ ਲਿਫਾਫਿਆਂ ਵਿਚ ਭਰ ਕੇ ਡਿਲੀਵਰ ਕਰਨਾ ਆਸਾਨ ਹੈ। ਦੱਖਣੀ-ਪੂਰਬੀ ਏਸ਼ੀਆ ਦੇ ਲੋਕ ਇਸ ਨੂੰ ਪਾਲਨਾ ਪਸੰਦ ਕਰਦੇ ਹਨ।
ਇਨ੍ਹਾਂ ਛੋਟੇ ਜੀਵਾਂ ਦੀ ਗੈਰ ਕਾਨੂੰਨੀ ਕਾਰੋਬਾਰ ਨੂੰ ਰੋਕਣ ਵਿਚ ਪੁਲਸ ਵੀ ਇਸ ਲਈ ਨਾਕਾਮ ਹੈ, ਕਿਉਂਕਿ ਛੋਟੇ ਜੀਵਾਂ ਦੀ ਤਸਕਰੀ ਦੀ ਰੋਕਥਾਮ ਲਈ ਕੋਈ ਕਾਨੂੰਨ ਹੈ ਹੀ ਨਹੀਂ। ਲੋੜ ਹੈ ਜੰਗਲੀ ਜੀਵਾਂ ਦੀ ਸੁਰੱਖਿਆ ਕਰਨ ਲਈ ਅਤੇ ਉਨ੍ਹਾਂ ਦੀ ਤਸਕਰੀ ਨੂੰ ਰੋਕਣ ਲਈ ਅਪਰਾਧੀਆਂ ਨੂੰ ਜੁਰਮਾਨਾ ਭਰਨ ਅਤੇ ਸਖਤ ਕਾਨੂੰਨ ਦੀ।
ਹੁਣ ਤੁਸੀਂ ਇਸ ਗੱਲ ਲਈ ਫੇਸਬੁੱਕ ਨੂੰ ਦੋਸ਼ ਦੇ ਸਕਦੇ ਹੋ!
NEXT STORY