ਬਠਿੰਡਾ (ਬਲਵਿੰਦਰ)- ਜੀ. ਟੀ. ਰੋਡ 'ਤੇ ਸਥਿਤ ਇਕ ਸਿਨੇਮਾ 'ਚ ਇਕ ਲੜਕੀ ਨਾਲ ਬਲਾਤਕਾਰ ਹੋਣ ਦਾ ਸਮਾਚਾਰ ਹੈ, ਪਰ ਪੁਲਸ ਨੂੰ ਕਈ ਘੰਟਿਆਂ ਤੱਕ ਕੋਈ ਖਬਰ ਨਹੀਂ ਸੀ ਮਿਲੀ। ਸਿਵਲ ਹਸਪਤਾਲ ਵਿਚ ਰੀਟਾ (ਅਸਲੀ ਨਾਂ ਨਹੀਂ) ਵਾਸੀ ਜਲਾਲਾਬਾਦ ਨੇ ਦੱਸਿਆ ਕਿ ਉਹ ਇਕ ਆਰਕੈਸਟਰਾ ਨਾਲ ਜੁੜੀ ਹੋਈ ਡਾਂਸਰ ਹੈ। ਬੀਤੇ ਦਿਨੀਂ ਉਹ ਬਠਿੰਡਾ 'ਚ ਇਕ ਸਮਾਗਮ ਦੌਰਾਨ ਇਕ ਵਿਅਕਤੀ ਨੂੰ ਮਿਲੀ ਸੀ, ਜਿਸ ਨੇ ਉਸ ਦਾ ਫੋਨ ਨੰਬਰ ਵੀ ਲਿਆ ਸੀ। ਅੱਜ ਉਕਤ ਨੇ ਫੋਨ ਕਰਕੇ ਉਸ ਨੂੰ ਬਠਿੰਡਾ ਬੁਲਾਇਆ ਕਿ ਕਿਸੇ ਪ੍ਰੋਗਰਾਮ ਵਿਚ ਡਾਂਸ ਕਰਨਾ ਹੈ। ਉਹ ਬੱਸ ਰਾਹੀਂ ਬਠਿੰਡਾ ਪਹੁੰਚੀ ਤੇ ਨਹਿਰਾਂ ਕੋਲ ਉੱਤਰ ਗਈ, ਜਿਥੇ ਉਕਤ ਵਿਅਕਤੀ ਪਹਿਲਾਂ ਤੋਂ ਹੀ ਕਾਰ ਲੈ ਕੇ ਖੜ੍ਹਾ ਸੀ। ਉਹ ਉਸ ਨੂੰ ਇਕ ਸਿਨੇਮਾ ਵਿਚ ਲੈ ਗਿਆ, ਜਿਥੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਨਾਲ ਬਲਾਤਕਾਰ ਕੀਤਾ ਗਿਆ। ਫਿਰ ਉਹ ਸਿਨੇਮਾ 'ਚੋਂ ਨਿਕਲ ਕੇ ਸਿਵਲ ਹਸਪਤਾਲ ਪਹੁੰਚੀ, ਜਦਕਿ ਉਸਨੇ ਆਪਣ ਰਿਸ਼ਤੇਦਾਰ ਵੀ ਬੁਲਾ ਲਏ ਸਨ।
ਡਾਕਟਰਾਂ ਦਾ ਕਹਿਣਾ ਸੀ ਕਿ ਉਹ ਪੜਤਾਲ ਕਰ ਰਹੇ ਹਨ ਤੇ ਪੁਲਸ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਹੈ। ਓਧਰ ਥਾਣਾ ਸਿਵਲ ਲਾਈਨ ਪੁਲਸ ਦਾ ਕਹਿਣਾ ਹੈ ਕਿ ਅਜੇ ਮਾਮਲੇ ਦੀ ਕੋਈ ਸੂਚਨਾ ਨਹੀਂ ਮਿਲੀ, ਜਿਵੇਂ ਹੀ ਸ਼ਿਕਾਇਤ ਮਿਲੇਗੀ, ਤੁਰੰਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਡੀਜ਼ਲ 'ਤੇ ਹੋਰ ਵਧਾ ਸਕਦੀ ਹੈ ਵੈਟ
NEXT STORY