ਜਲੰਧਰ (ਮਹੇਸ਼)-ਸ਼ਹਿਰ ਦੇ ਰਾਮਾ ਮੰਡੀ ਇਲਾਕੇ 'ਚ ਕਰਿਆਨੇ ਦੀ ਦੁਕਾਨ 'ਚੋਂ ਚੋਰੀ ਕਰਕੇ ਭੱਜੇ ਜਾਂਦੇ 3 ਨੀਗਰੋ ਵਿਦਿਆਰਥੀਆਂ 'ਚੋਂ ਦੋ ਲੋਕਾਂ ਨੇ ਕਾਬੂ ਕਰ ਲਿਆ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਫੜੇ ਗਏ 2 ਦੋਸ਼ੀਆਂ ਨੂੰ ਲੋਕਾਂ ਨੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸੂਚਿਤ ਕੀਤਾ।
ਜਾਣਕਾਰੀ ਮੁਤਾਬਕ ਜੋਗਿੰਦਰ ਨਗਰ ਦੀ ਰਹਿਣ ਵਾਲੇ ਕਰਿਆਨੇ ਦੀ ਦੁਕਾਨ ਕਰਨ ਵਾਲੇ ਦਵਿੰਦਰ ਸਿੰਘ ਦੀ ਪਤਨੀ ਜਸਪਾਲ ਕੌਰ ਨੇ ਦੱਸਿਆ ਕਿ ਮੰਗਲਵਾਰ ਸਵੇਰੇ 3 ਨੀਗਰੋ ਕੋਈ ਸਾਮਾਨ ਲੈਣ ਲਈ ਉਨ੍ਹਾਂ ਦੀ ਦੁਕਾਨ 'ਤੇ ਆਏ। ਨੀਗਰੋ ਕਾਫੀ ਦੇਰ ਤੱਕ ਦੁਕਾਨ ਵਿਚ ਸਾਮਾਨ ਦੇਖਦੇ ਰਹੇ ਅਤੇ ਬਾਅਦ ਵਿਚ ਕਹਿਣ ਲੱਗੇ ਕਿ ਉਨ੍ਹਾਂ ਨੇ ਚੌਲ ਲੈਣੇ ਹਨ। ਜਸਪਾਲ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਲਈ ਚੌਲ ਲੈਣ ਲਈ ਅੰਦਰ ਚਲੀ ਗਈ, ਜਦੋਂ ਬਾਹਰ ਆ ਕੇ ਦੇਖਿਆ ਤਾਂ ਤਿੰਨੇ ਹੀ ਨੀਗਰੋ ਗਾਇਬ ਸਨ ਤੇ ਗੱਲੇ ਵਿਚ ਪਏ ਹੋਏ ਪੈਸੇ ਵੀ ਨਹੀਂ ਸਨ।
ਉਸ ਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ 'ਤੇ ਉਥੇ ਕਾਫੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਪਿੱਛਾ ਕਰਕੇ 2 ਨੀਗਰੋ ਵਿਦਿਆਰਥੀਆਂ ਨੂੰ ਤਾਂ ਕਾਬੂ ਕਰ ਲਿਆ ਪਰ ਤੀਜਾ ਨੀਗਰੋ ਉਨ੍ਹਾਂ ਦੇ ਹੱਥੇ ਨਹੀਂ ਚੜ੍ਹਿਆ। ਇਨ੍ਹਾਂ ਦੋ ਵਿਦਿਆਰਥੀਆਂ ਨੂੰ ਲੋਕਾਂ ਨੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਫਿਰ ਉਨ੍ਹਾਂ ਦਾ ਮਜ਼ਾਕ ਉਡਾਇਆ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਹੀ ਨੀਗਰੋ ਬੀ. ਸੀ. ਏ. ਦੇ ਵਿਦਿਆਰਥੀ ਹਨ ਅਤੇ ਜੋਗਿੰਦਰ ਨਗਰ ਵਿਚ ਹੀ ਕਿਰਾਏ 'ਤੇ ਰਹਿੰਦੇ ਸਨ।
ਰਾਮਾ ਮੰਡੀ ਖੇਤਰ 'ਚ ਚੋਰੀ ਦੀ ਵਾਰਦਾਤ ਵਿਚ ਨੀਗਰੋ ਦੇ ਫੜੇ ਜਾਣ ਦੀ ਖਬਰ ਪੂਰੇ ਸ਼ਹਿਰ ਵਿਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਕੇਂਦਰੀ ਹਲਕੇ ਦੇ ਏ. ਸੀ. ਪੀ. ਦੇਵ ਦੱਤ ਸ਼ਰਮਾ ਸਮੇਤ ਹੋਰ ਪੁਲਸ ਅਫਸਰ ਥਾਣਾ ਰਾਮਾ ਮੰਡੀ ਵਿਖੇ ਪੁੱਜ ਗਏ। ਦੇਰ ਰਾਤ ਤੱਕ ਪੁਲਸ ਅਫਸਰ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਦੇ ਰਹੇ, ਜਿਸ ਤੋਂ ਬਾਅਦ ਥਾਣਾ ਰਾਮਾ ਮੰਡੀ ਵਿਚ ਤਿੰਨਾਂ ਦੋਸ਼ੀਆਂ ਦੇ ਖਿਲਾਫ ਜਸਪਾਲ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 380 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਬਿਊਟੀਸ਼ਿਨ ਨੂੰ ਧੋਖਾ ਦੇ ਬਣਾਏ ਸਰੀਰਕ ਸੰਬੰਧ, ਬੈਕ ਮੈਨੇਜਰ ਨੂੰ ਕੈਦ
NEXT STORY