ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ 27 ਨਵੰਬਰ ਦਿਨ ਸ਼ੁਕਰਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਦਿਨ ਢਲੇ 'ਤੇ ਹੀ ਬੱਤੀ ਆਵੇਗੀ।
ਇਹ ਵੀ ਪੜ੍ਹੋ- ਸ਼੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕੇ 'ਚ ਵੱਡਾ ਖੁਲਾਸਾ, ਗ੍ਰਿਫਤਾਰ ਕੀਤੇ 3 ਮੁਲਜ਼ਮਾਂ ਨੇ ਖੋਲ੍ਹ'ਤੇ ਵੱਡੇ ਰਾਜ਼
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਇੰਜ. ਬਲਜੀਤ ਸਿੰਘ ਸਹਾਇਕ ਇੰਜ. (ਵੰਡ) ਉਪ ਮੰਡਲ ਸ਼ਹਿਰੀ ਸਬ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ 66ਕੇਵੀ ਗਰਿੱਡ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਚੱਲਦੇ 11ਕੇਵੀ ਬਲਮਗੜ੍ਹ ਰੋਡ ਫੀਡਰ ਦਾ ਬਾਈਫਰਕੇਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਕਰਕੇ 27 ਨਵੰਬਰ ਨੂੰ 11ਕੇਵੀ ਬਲਮਗੜ੍ਹ ਰੋਡ ਫੀਡਰ ਅਤੇ 11ਕੇਵੀ ਬੱਸ ਸਟੈਂਡ ਫੀਡਰ ਪਰਮਿਟ ਹੋਣ ਕਰਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਮਲੋਟ ਰੋਡ ਨੇੜੇ ਬੱਸ ਸਟੈਂਡ ਅਤੇ ਅਬੋਹਰ ਰੋਡ ਏਰੀਆ ਦੀ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ-ਲੁਧਿਆਣਾ 'ਚ ਮਸ਼ਹੂਰ ਗਾਇਕ 'ਤੇ ਦਰਜ ਹੋ ਗਈ FIR, ਜਾਣੋ ਕੀ ਹੈ ਪੂਰਾ ਮਾਮਲਾ
ਬੁੱਲੋਵਾਲ (ਰਣਧੀਰ)-ਇੰਜੀਨੀਅਰ ਜਸਵੰਤ ਸਿੰਘ ਉਪ ਮੰਡਲ ਅਫ਼ਸਰ ਬੁੱਲੋਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ .ਵੀ. ਸਬ ਸਟੇਸ਼ਨ ਬੁੱਲੋਵਾਲ ਦੀ ਜ਼ਰੂਰੀ ਮੁਰੰਮਤ ਕਰ ਕੇ ਮਿਤੀ 27 -11- 2026ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ. ਵੀ. ਸਬ ਸਟੇਸ਼ਨ ਬੁੱਲੋਵਾਲ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ਜਿਸ ਕਾਰਨ ਉਪ ਮੰਡਲ ਬੁੱਲੋਵਾਲ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਘਰਾਂ ਮੋਟਰਾਂ ਅਤੇ ਇੰਡਸਟਰੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ-ਪੰਜਾਬ 'ਚ ਇਨ੍ਹਾਂ ਥਾਵਾਂ 'ਤੇ 28 ਨਵੰਬਰ ਨੂੰ ਹੋਵੇਗੀ ਛੁੱਟੀ !
ਤਰਨਤਾਰਨ (ਰਮਨ,ਆਹਲੂਵਾਲੀਆ)-132 ਕੇ.ਵੀ.ਏ. ਤਰਨਤਾਰਨ ਤੋਂ ਚੱਲਦੇ 11 ਕੇ.ਵੀ. ਸਿਟੀ-1, ਸਿਟੀ-4, ਸਿਟੀ-6, ਗੁਰੂ ਤੇਗ ਬਹਾਦਰ ਨਗਰ ਅਤੇ ਪੁਲਸ ਲਾਈਨ ਤਰਨਤਾਰਨ ਦੇ ਫੀਡਰਾਂ ਦੀ ਬਿਜਲੀ ਸਪਲਾਈ ਸ਼ਹਿਰੀ ਫੀਡਰਾਂ ਨੂੰ ਬਾਈਫਰਕੇਸ਼ਨ ਕਰਨ ਕਰਕੇ ਅੱਜ ਮਿਤੀ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚੱਲਦੇ ਇਲਾਕੇ ਕਾਜ਼ੀਕੋਟ ਰੋਡ, ਚੰਦਰ ਕਾਲੋਨੀ, ਸਰਹਾਲੀ ਰੋਡ ਸੱਜਾ ਪਾਸਾ, ਗਲੀ ਜਾਮਾਰਾਏ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੀਨਿਊ, ਗੁਰੂ ਅਰਜਨ ਦੇਵ ਕਾਲੋਨੀ, ਸਰਦਾਰ ਇਨਕਲੇਵ, ਗੁਰਬਖਸ਼ ਕਾਲੋਨੀ, ਛੋਟਾ ਕਾਜ਼ੀਕੋਟ, ਪੱਡਾ ਕਾਲੋਨੀ, ਕੋਹੜ ਅਹਾਤਾ, ਗਰੀਨ ਸਿਟੀ, ਹੋਲੀ ਸਿਟੀ, ਮੁਹੱਲਾ ਜਸਵੰਤ ਸਿੰਘ, ਨੂਰਦੀ ਰੋਡ, ਪਲਾਸੌਰ ਰੋਡ, ਸ੍ਰੀ ਗੁਰੂ ਅਰਜਨ ਦੇਵ ਕਾਲੋਨੀ, ਜੈ ਦੀਪ ਕਾਲੋਨੀ, ਦੀਪ ਐਵੀਨਿਊ, ਫਤਿਹ ਚੱਕ, ਗੁਰੂ ਤੇਗ ਬਹਾਦਰ ਨਗਰ, ਸ੍ਰੀ ਗੁਰੂ ਤੇਗ ਬਹਾਦਰ ਨਗਰ ਫੇਜ਼-2, ਨਿਊ ਦੀਪ ਐਵੀਨਿਊ ਤਰਨਤਾਰਨ ਅਤੇ ਪੁਲਸ ਲਾਈਨ ਫੀਡਰ ਦੇ ਏਰੀਏ ਆਦਿ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਗੁਰਭੇਜ ਸਿੰਘ ਉੱਪ ਮੰਡਲ ਅਫ਼ਸਰ ਸ਼ਹਿਰੀ ਤਰਨਤਾਰਨ, ਇੰਜੀ. ਹਰਭੇਜ ਸਿੰਘ ਜੇ.ਈ, ਇੰਜੀ. ਕਮਲਪ੍ਰੀਤ ਸਿੰਘ ਜੇ.ਈ ਅਤੇ ਇੰਜੀ. ਹਰਜੀਤ ਸਿੰਘ ਜੇ.ਈ ਵੱਲੋਂ ਦਿੱਤੀ ਗਈ।
ਬਟਾਲਾ (ਸਾਹਿਲ, ਯੋਗੀ)- 220 ਕੇ.ਵੀ ਸਬ ਸਟੇਸ਼ਨ ਵਡਾਲਾ ਗ੍ਰੰਥੀਆਂ ਤੋਂ ਚਲਦੀ 66 ਕੇਵੀ ਕਾਦੀਆਂ ਲਾਈਨ 28 ਨਵੰਬਰ 2026, ਦਿਨ ਸ਼ਨੀਵਾਰ ਨੂੰ ਸਵੇਰੇ 9:30 ਵਜੇ ਤੋ ਸ਼ਾਮ 05:00 ਵਜੇ ਤੱਕ ਛਿਮਾਹੀ ਮੁਰੰਮਤ ਅਤੇ ਟਰੀ ਕਟਿੰਗ ਲਈ ਪਰਮਿਟ ਅਧੀਨ ਬਿਜਲੀ ਸਪਲਾਈ ਬੰਦ ਰਹੇਗੀ, ਜਿਸ ਨਾਲ 66 ਕੇ.ਵੀ ਸਬ-ਸਟੇਸ਼ਨ ਕਾਦੀਆਂ ਤੋ ਚੱਲਦੇ ਸਾਰੇ ਕੈਟਾਗਰੀ-1, ਯੂ.ਪੀ.ਐੱਸ ਅਤੇ ਏ.ਪੀ ਫੀਡਰ ਬੰਦ ਰਹਿਣਗੇ। ਇਹ ਜਾਣਕਾਰੀ ਪਾਵਰਕਾਮ ਕਾਦੀਆਂ ਦੇ ਉਪ ਮੰਡਲ ਅਫਸਰ ਇੰਜੀ: ਵਿਮਲ ਕੁਮਾਰ ਨੇ ਲਿਖਤੀ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ। ਉਨ੍ਹਾਂ ਦੱਸਿਆ ਇਸ ਸ਼ਟ ਡਾਉਨ ਕਾਰਣ ਕਾਦੀਆਂ ਸ਼ਹਿਰ ਅਤੇ ਕਾਦੀਆਂ ਉਪ ਮੰਡਲ ਅਧੀਨ ਪੈਂਦੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੇਸਹਾਰਾ ਗਊ ਕਾਰਨ ਵਾਪਰਿਆ ਭਿਆਨਕ ਹਾਦਸਾ, ਅਮਰੂਦ ਵੇਚ ਕੇ ਪਰਤ ਰਹੇ ਮੁੰਡੇ ਦੀ ਗਈ ਜਾਨ
NEXT STORY