ਟੋਰਾਂਟੋ-(ਹੀਰਾ ਰੰਧਾਵਾ)-ਪਿਛਲੀ ਦਿਨੀਂ ਜੀਟੀਏ ਖੇਤਰ ਦੇ ਸ਼ਹਿਰਾਂ ਦੀਆਂ ਮਿਊਂਸਪਲ ਚੋਣਾਂ ਹੋਈਆਂ, ਜਿਨ੍ਹਾਂ ਲਈ ਉਮੀਦਵਾਰਾਂ ਵਲੋਂ ਪਿਛਲੇ ਇਕ ਡੇਢ ਮਹੀਨੇ ਤੋਂ ਪੱਬਾ ਭਾਰ ਹੋ ਕੇ ਜ਼ੋਰ ਲਗਾਏ ਜਾ ਰਹੇ ਸਨ। ਜੇ ਬਹੁ-ਗਿਣਤੀ ਪੰਜਾਬੀ ਭਾਈਚਾਰੇ ਦੀ ਵਸੋਂ ਵਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਉਥੇ ਕਾਫੀ ਰੱਦੋ ਬਦਲ ਵੇਖਣ ਨੂੰ ਮਿਲਿਆ ਹੈ। ਇਸ ਸ਼ਹਿਰ ਦੀ ਮੇਅਰ ਦੀ ਸੀਟ ਲਿੰਡਾ ਜਾਫਰੀ ਨੇ ਜਿੱਤੀ ਹੈ ਜਦੋਂਕਿ ਸਿਟਿੰਗ ਮੇਅਰ ਸੂਜ਼ਨ ਫੈਨਲ ਤੀਜੇ ਨੰਬਰ 'ਤੇ ਰਹੀ। ਲਿਬਰਲ ਪਾਰਟੀ 'ਚ ਕੈਬਨਿਟ ਮੰਤਰੀ ਰਹੇ ਲਿੰਡਾ ਜਾਫਰੀ ਦਾ ਮੁਕਾਬਲਾ ਕੌਸਲਰ ਜੌਹਨ ਸੈਂਡਰਸਨ ਨਾਲ ਸੀ ਅਤੇ ਸੂਜ਼ਨ ਫੈਨਿਲ ਮੁਕਾਬਲੇ 'ਚ ਕਾਫੀ ਸਮੇਂ ਤੱਕ ਪੱਛੜਦੇ ਚੱਲੇ ਆ ਰਹੇ ਹਨ। ਫੈਨਿਲ ਚਾਰ ਵਾਰ ਬਰੈਂਪਟਨ ਦੇ ਮੇਅਰ ਰਹਿ ਚੁੱਕੇ ਹਨ। ਇਸ ਸਮੇਂ ਵਿਚਕਾਰ ਸਿਟੀ ਦੇ ਪੈਸੇ ਤੇ ਮੌਜ਼ਾਂ ਕਰਨ ਅਤੇ ਫਜ਼ੂਲ ਖਰਚਿਆਂ ਸੰਬੰਧੀ ਆਡਿਟ ਰਿਪੋਰਟ ਤੋਂ ਬਾਅਦ ਉਨ੍ਹਾਂ ਦੀ ਹਾਲਤ ਪਤਲੀ ਹੋ ਗਈ ਸੀ।
ਪੰਜਾਬੀਆਂ 'ਚ ਬਹੁਤ ਚਰਚਿਤ ਸੀਟ ਅਤੇ ਦੋ ਟਰਮਾਂ ਤੋਂ ਚੱਲੇ ਆ ਰਹੇ ਸਿਟੀ ਕੌਂਸਲਰ ਵਿਕੀ ਢਿੱਲੋਂ ਨੂੰ ਗੁਰਪ੍ਰੀਤ ਢਿੱਲੋਂ ਨੂੰ ਹਰਾ ਕੇ ਜਿੱਤ ਦਰਜ ਕਰਵਾਈ ਹੈ। ਇਸ ਤਰ੍ਹਣ ਹੀ ਸਕੂਲ ਟਰੱਸਟੀ ਦੀ ਸੀਟ ਇਸ ਹਲਕੇ ਤੋਂ ਹਰਕੀਰਤ ਸਿੰਘ ਨੇ ਜਿੱਤੀ । ਇਨ੍ਹਾਂ ਚੋਣਾਂ 'ਚ ਵੀ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੇ ਲੋਕਾਂ ਦੀ ਗਿਣਤੀ 'ਚ ਕੋਈ ਫਰਕ ਨਹੀਂ ਪਿਆ। ਪਹਿਲਾਂ ਵਾਂਗ ਹੀ ਪੰਜਾਬੀਆਂ ਦਾ ਇਕ ਸਿਟੀ ਕੌਂਸਲਰ ਅਤੇ ਇਕ ਸਕੈਲ ਟਰੱਸਟੀ ਹੀ ਸੀਟ ਜਿੱਤਣ 'ਚ ਸਫਲ ਹੋਇਆ ਹੈ। ਮੇਅਰ ਅਹੁਦੇ ਲਈ ਖੜੇ ਹੋਏ ਇਕ ਪੰਜਾਬੀ ਉਮੀਦਵਾਰਾਂ ਦਾ ਜੇਤੂ ਉਮੀਦਵਾਰਾਂ ਦੇ ਨੇੜੇ ਵੀ ਨਾ ਪੁੱਜਣਾ ਪੰਜਾਬੀਆਂ ਨੂੰ ਇਕ ਸਬਕ ਸਿਖਾਉਂਦਾ ਹੈ। ਮੇਅਰ ਦੀਆਂ ਚੋਣਾਂ 'ਚ ਲਿੰਡਾ ਜਾਫਰੀ ਨੂੰ 51.061 ਵੋਟਾਂ ਮਿਲੀਆਂ ਜਦੋਂਕਿ ਜੋਨ ਸੈਂਰਡਸਨ ਨੂੰ 22.336 ਅਤੇ ਸੂਜ਼ਨ ਫੈਨਿਲ ਨੂੰ 12.975 ਵੋਟਾਂ ਮਿਲੀਆਂ।
ਆਈ. ਐਸ. ਨੇ ਸੀਰੀਆ 'ਚ ਗੈਸ ਦੇ 3 ਖੂਹਾਂ 'ਤੇ ਕੀਤਾ ਕਬਜ਼ਾ
NEXT STORY