ਸੰਗਠਨ ਦਾ ਪ੍ਰਮੁੱਖ ਆਸਟ੍ਰੇਲੀਆਈ ਅੱਤਵਾਦੀ ਮਾਰਿਆ ਗਿਆ!
ਦਮਿਸ਼ਕ- ਸੀਰੀਆ ਦੇ ਹੋਮਸ ਸ਼ਹਿਰ ਵਿਚ ਇਸਲਾਮਿਕ ਸਟੇਟ (ਆਈ. ਐੱਸ.) ਦੇ ਅੱਤਵਾਦੀਆਂ ਦੇ ਹਮਲੇ ਵਿਚ 30 ਸੀਰੀਆਈ ਫੌਜੀ ਮਾਰੇ ਗਏ। ਇਸੇ ਦੌਰਾਨ ਅੱਤਵਾਦੀਆਂ ਨੇ ਹੋਮਸ ਵਿਚ ਗੈਸ ਦੇ 3 ਖੂਹਾਂ 'ਤੇ ਕਬਜ਼ਾ ਕਰ ਲਿਆ। ਓਧਰ ਕੁਰਦ ਪੇਸ਼ਮਰਗਾ ਫੌਜੀਆਂ ਦੀ ਇਕ ਟੀਮ ਅੱਜ ਤੜਕੇ ਇਰਾਕ ਤੋਂ ਤੁਰਕੀ ਪਹੁੰਚੀ ਜਿਥੋਂ ਉਹ ਸੀਰੀਆ ਜਾਵੇਗੀ। ਸੀਰੀਆ ਦੇ ਕੋਵਾਨੀ ਸ਼ਹਿਰ ਵਿਚ ਉਹ ਆਈ. ਐੱਸ. ਦੇ ਵਿਰੁੱੱਧ ਸਥਾਨਕ ਕੁਰਦਾਂ ਦੀ ਲੜਾਈ ਵਿਚ ਸ਼ਾਮਲ ਹੋਵੇਗੀ।
ਦੂਸਰੇ ਪਾਸੇ ਆਈ. ਐੱਸ. ਦੇ ਪ੍ਰਮੁੱਖ ਆਸਟ੍ਰੇਲੀਆਈ ਅੱਤਵਾਦੀ ਮਹੁੰਮਦ ਅਲੀ ਬਾਇਯੇਲੀ ਦੀ ਮੱਧ-ਪੂਰਬ ਵਿਚ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਆਸਟ੍ਰੇਲੀਆਈ ਮੀਡੀਆ ਅਨੁਸਾਰ ਸਾਬਕਾ ਬਾਊਂਸਰ ਅਤੇ ਆਈ. ਐੱਸ. ਦਾ ਪ੍ਰਮੁੱਖ ਮੈਂਬਰ ਮੰਨੇ ਜਾਣ ਵਾਲੇ ਬਾਰਯੇਲੀ ਦੀ 4 ਜਾਂ 5 ਦਿਨ ਪਹਿਲਾਂ ਸੀਰੀਆ ਤੇ ਇਰਾਕ ਵਿਚ ਮੌਤ ਹੋ ਗਈ ਸੀ।
ਫਰਜ਼ੀ ਤਰੀਕੇ ਨਾਲ ਨਕਦੀ ਹਥਿਆਉਣ ਲਈ ਦੋ ਭਾਰਤੀ-ਅਮਰੀਕੀ ਗ੍ਰਿਫਤਾਰ
NEXT STORY