ਮੁੰਬਈ- ਸੈਕਸ ਰੈਕਟ ਦੇ ਦੋਸ਼ 'ਚ ਗ੍ਰਿਫਤਾਰ ਹੋਈ ਅਦਾਕਾਰਾ ਸ਼ਵੇਤਾ ਪ੍ਰਸਾਦ ਬਸੁ ਨੂੰ ਰਾਹਤ ਦਿੰਦੇ ਹੋਏ ਸੈਸ਼ਨ ਕੋਰਟ ਨੇ ਉਨ੍ਹਾਂ ਦੀ ਮਾਂ ਦੇ ਨਾਲ ਰਹਿਣ ਦੀ ਇਜ਼ਾਜਤ ਦੇ ਦਿੱਤੀ ਹੈ। ਸ਼ਵੇਤਾ ਸੈਕਸ ਰੈਕਟ ਦੇ ਦੋਸ਼ 'ਚ ਗ੍ਰਿਫਤਾਰ ਕਰਕੇ ਸੁਧਾਰ ਘਰ 'ਚ ਭੇਜ ਦਿੱਤਾ ਗਿਆ ਸੀ। ਸ਼ਵੇਤਾ ਦੀ ਮਾਂ ਨੇ ਨਿਚਲੀ ਅਦਾਲਤ ਵਲੋਂ 30 ਸਤੰਬਰ ਨੂੰ ਦਿੱਤੇ ਗਏ ਉਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ 'ਚ ਕਿਹਾ ਗਿਆ ਸੀ ਕਿ ਸ਼ਵੇਤਾ ਨੂੰ ਰੈਸਕਿਊ ਹੋਮ 'ਚ ਸੁਧਾਰ ਘਰ ਲਈ 6 ਮਹੀਨੇ ਤੱਕ ਰਹਿਣਾ ਹੋਵੇਗਾ। ਸ਼ਵੇਤਾ ਦੀ ਮਾਂ ਨੇ ਇਸ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਸ਼ਵੇਤਾ ਦੀ ਮਾਂ ਨੇ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਉਸ ਦੀ ਬੇਟੀ ਨੂੰ ਫਸਾਇਆ ਗਿਆ ਹੈ ਅਤੇ ਉਸ ਨੂੰ ਰੈਸਕਿਊ ਹੋਮ 'ਚ ਰੱਖਣਾ ਬੁਨਿਆਦੀ ਅਧਿਕਾਰਾਂ ਦੇ ਖਿਲਾਫ ਹੈ। ਜ਼ਿਕਰਯੋਗ ਹੈ ਕਿ ਪੁਲਸ ਨੇ ਸਤੰਬਰ ਦੇ ਸ਼ੁਰੂਆਤੀ ਹਫਤੇ 'ਚ ਸ਼ਵੇਤਾ ਨੂੰ ਹੈਦਰਾਬਾਦ ਦੇ ਇਕ ਫਾਈਵਸਟਾਰ ਹੋਟਲ 'ਚੋਂ ਸੈਕਸ ਰੈਕਟ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਸ਼ਵੇਤਾ ਨੇ ਦੋਸ਼ਾਂ ਨੂੰ ਕਬੂਲ ਕਰਦੇ ਹੋਏ ਦੱਸਿਆ ਕਿ ਇਹ ਸਭ ਪਰਿਵਾਰ ਦੀ ਖਰਾਬ ਹਾਲਤ ਦਾ ਅੰਜ਼ਾਮ ਹੈ।
ਇਮਰਾਨ ਦੇ ਕਿਸਿੰਗ ਸੀਨਜ਼ 'ਤੇ ਭਾਰੀ ਪਏ ਇਹ ਕਿਸਿੰਗ ਸੀਨਜ਼
NEXT STORY