ਮੁੰਬਈ- ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਨੂੰ ਬਾਲੀਵੁੱਡ 'ਚ ਕਿਸੇ ਸਮੇਂ ਕਿਸਿੰਗ ਐਕਸਪਰਟ ਮੰਨਿਆ ਜਾਂਦਾ ਸੀ ਪਰ ਹੁਣ ਉਨ੍ਹਾਂ ਨੂੰ ਟੱਕਰ ਦੇਣ ਲਈ ਕਈ ਨਵੇਂ ਅਭਿਨੇਤਾ ਆ ਗਏ ਹਨ। ਬਾਲੀਵੁੱਡ 'ਚ ਇਮਰਾਨ ਨੂੰ ਉਂਝ ਹੀ ਕਿਸ ਲਈ ਐਕਸਪਰਟ ਨਹੀਂ ਮੰਨਿਆ ਜਾਂਦਾ ਹੈ ਸਗੋਂ ਉਨ੍ਹਾਂ ਦੀਆਂ ਕਈ ਫਿਲਮਾਂ ਦੀ ਪਛਾਣ ਉਨ੍ਹਾਂ ਦੀ ਕਿਸ ਨਾਲ ਹੀ ਹੁੰਦੀ ਹੈ। ਇਮਰਾਨ ਹਾਸ਼ਮੀ ਤੋਂ ਬਾਅਦ ਰਣਵੀਰ ਸਿੰਘ ਇਕ ਵੱਡੇ ਕਿਸਰ ਕਿੰਗ ਬਣ ਕੇ ਉਭਰੇ ਹਨ। ਉਨ੍ਹਾਂ ਨੇ ਲਗਬਗ ਹਰ ਫਿਲਮ 'ਚ ਕਿਸਿੰਗ ਸੀਨ ਦਿੱਤੇ ਹਨ।
ਫਿਲਮ 'ਰਾਮਲੀਲਾ' ਰਣਵੀਰ ਨੇ ਦੀਪਿਕਾ ਨਾਲ ਕਈ ਕਿਸਿੰਗ ਸੀਨਜ਼ ਦਿੱਤੇ ਹਨ। ਇਸੇ ਤਰ੍ਹਾਂ ਹੀ ਫਿਲਮ 'ਹਸੀ ਤੋ ਫਸੀ' ਤੋਂ ਲੈ ਕੇ ਫਿਲਮ 'ਏਕ ਵਿਲੇਨ' ਤੱਕ ਸਿਧਾਰਥ ਮਲਹੋਤਰਾ ਦੇ ਕਿਸਿੰਗ ਸੀਨਜ਼ ਦੀ ਗਿਣਤੀ ਵੱਧਦੀ ਹੀ ਗਈ। ਨਵੇਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਵੀ ਆਪਣੇ ਕਿਸਿੰਗ ਸੀਨਜ਼ ਲਈ ਚਰਚਾ 'ਚ ਰਹੇ ਹਨ। ਫਿਲਮ 'ਸ਼ੁੱਧ ਦੇਸੀ ਰੋਮਾਂਸ' ਤੋਂ ਬਾਅਦ ਉਹ ਇਕ ਹੋਰ ਫਿਲਮ 'ਚ ਲੰਬਾ ਕਿਸ ਸੀਨ ਦਿੰਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ ਦੇ ਨਵੇਂ ਅਭਿਨੇਤਾ ਵਰੁਣ ਧਵਨ ਵੀ ਤੇਜੀ ਨਾਲ ਕਿਸਿੰਗ ਐਕਸਪਰਟ ਬਣੇ ਹਨ। ਉਹ 'ਹੰਪਟੀ ਸ਼ਰਮਾ ਕੀ ਦੁਲਹਨੀਆ' ਅਤੇ 'ਮੈਂ ਤੇਰਾ ਹੀਰੋ' 'ਚ ਉਨਾਂ ਦੇ ਕਿਸਿੰਗ ਸੀਨਜ਼ ਕਾਫੀ ਚਰਚਾ 'ਚ ਰਹੇ। ਰਣਬੀਰ ਕਪੂਰ ਨੇ ਵੀ ਲਗਭਗ ਹਰ ਫਿਲਮ 'ਚ ਕਿਸਿੰਗ ਸੀਨਜ਼ ਦਿੱਤੇ ਹਨ। 'ਰਾਜਨੀਤੀ' ਤੋਂ ਲੈ ਕੇ 'ਰਾਕਸਟਾਰ' ਤੱਕ ਉਨ੍ਹਾਂ ਦੇ ਕਿਸਿੰਗ ਸੀਨਜ਼ ਦੀ ਚਰਚਾ ਹੁੰਦੀ ਰਹੀ ਹੈ। ਅਰਜੁਨ ਕਪੂਰ ਨੂੰ ਵੀ ਨਵਾਂ ਕਿਸਰ ਐਕਸਪਰਟ ਕਿਹਾ ਜਾ ਸਕਦਾ ਹੈ। ਫਿਲਮ 'ਟੂ ਸਟੇਟਸ' 'ਚ ਆਲੀਆ ਭੱਟ ਨਾਲ ਉਨ੍ਹਾਂ ਨੇ ਖੂਬ ਕਿਸਿੰਗ ਸੀਨਜ਼ ਦਿੱਤੇ, ਜਿਸ ਕਾਰਨ ਇਹ ਚਰਚਾ 'ਚ ਰਹੇ।
ਇਕ ਹੀ 'ਕਿੱਸ' ਨਾਲ ਸਾਹ ਚੋਰੀ ਕਰਨਾ ਚਾਹੁੰਦੀ ਹੈ ਪੂਨਮ ਪਾਂਡੇ(ਦੇਖੋ ਤਸਵੀਰਾਂ)
NEXT STORY