ਮੁੰਬਈ- 'ਬਿਗ ਬੌਸ' ਨੂੰ ਹੋਰ ਰੋਮਾਂਚਿਤ ਬਣਾਉਣ ਲਈ ਘਰ 'ਚ ਇਕ ਵਾਈਲਡ ਕਾਰਡ ਐਂਟਰੀ ਹੋਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਭਾਰਤੀ ਮੂਲ ਦੀ ਪੋਰਨ ਸਟਾਰ ਸ਼ਾਂਤੀ ਡਾਇਨਾਮਾਈਟ ਦੂਜੀ ਵਾਈਲਡ ਕਾਰਡ ਐਂਟਰੀ ਦੇ ਅਧੀਨ ਘਰ 'ਚ ਐਂਟਰੀ ਲਵੇਗੀ। ਇਸ ਤੋਂ ਪਹਿਲਾਂ ਗਾਇਕ ਅਲੀ ਨੇ ਵਾਈਲਡ ਕਾਰਡ ਐਂਟਰੀ ਲਈ ਸੀ। ਸ਼ਾਂਤੀ ਡਾਇਨਾਮਾਈਟ ਬ੍ਰਿਟਿਸ਼ ਐਡਲਟ ਸਟਾਰ ਹੈ। ਸ਼ਾਂਤੀ ਨੂੰ ਉਸ ਦੀ ਸੈਕਸ ਅਪੀਲ ਅਤੇ ਬ੍ਰਿਟੇਨ ਦੇ ਇਕ ਐਡਲਟ ਟੀ.ਵੀ. ਚੈਟ ਸ਼ੋਅ ਲਈ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2011 'ਚ ਬਿਗ ਬੌਸ ਦੇ ਪੰਜਵੇਂ ਸੀਨਜ਼ 'ਚ ਪੋਰਨ ਸਟਾਰ ਸੰਨੀ ਲਿਓਨੀ ਦੀ ਵੀ ਵਾਈਲਡ ਕਾਰਡ ਐਂਟਰੀ ਹੋਈ ਸੀ। ਸ਼ੋਅ ਤੋਂ ਬਾਅਦ ਉਹ ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣਨ ਤੱਕ ਦਾ ਸਫਰ ਤੈਅ ਕਰ ਸਕੀ। ਹੁਣ ਦੇਖਣਾ ਇਹ ਹੈ ਕਿ ਸ਼ਾਂਤੀ ਇਸ ਸ਼ੋਅ ਦਾ ਹਿੱਸਾ ਬਣਨ ਤੋਂ ਬਾਅਦ ਕੀ ਕਰਦੀ ਹੈ। ਉਂਝ ਦੱੱਸਿਆ ਜਾ ਰਿਹਾ ਹੈ ਕਿ ਸ਼ਾਂਤੀ ਪਹਿਲਾਂ ਤੋਂ ਹੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਚੁੱਕੀ ਹੈ। ਇਕਰਾਮ ਅਖਤਰ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ 'ਆਈ ਲਵ ਦੁਬਈ' 'ਚ ਉਸ ਨੇ ਮੁੱਖ ਕਿਰਦਾਰ ਨਿਭਾਇਆ ਹੈ।
ਫਿਰ ਤੋਂ ਰੋਮਾਂਸ ਕਰਦੇ ਨਜ਼ਰ ਆਉਣਗੇ ਆਲੀਆ ਤੇ ਵਰੁਣ (ਦੇਖੋ ਤਸਵੀਰਾਂ)
NEXT STORY