ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਵਰੁਣ ਧਵਨ ਸਿਲਵਰ ਸਕ੍ਰੀਨ 'ਤੇ ਇਕ ਵਾਰੀ ਫਿਰ ਤੋਂ ਆਲੀਆ ਭੱਟ ਨਾਲ ਰੋਮਾਂਸ ਕਰਦੇ ਨਜ਼ਰ ਆ ਸਕਦੇ ਹਨ। ਵਰੁਣ ਧਵਨ ਨੇ ਆਲੀਆ ਨਾਲ ਫਿਲਮ 'ਸਟੂਡੈਂਟ ਆਫ ਦਿ ਈਅਰ' ਅਤੇ 'ਹੰਪਟੀ ਸ਼ਰਮਾ ਕੀ ਦੁਲਹਨੀਆ' 'ਚ ਕੰਮ ਕੀਤਾ ਹੈ। ਵਰੁਣ ਹੁਣ ਆਲੀਆ ਨਾਲ ਮਸ਼ਹੂਰ ਨਾਵਲਕਾਰ ਚੇਤਨ ਭਗਤ ਦੇ ਨਾਵਲ 'ਤੇ ਬਣਨ ਵਾਲੀ ਫਿਲਮ 'ਚ ਕੰਮ ਕਰ ਸਕਦੇ ਹਨ। ਮੋਹਿਤ ਸੂਰੀ ਚੇਤਨ ਭਗਤ ਦੇ ਆਉਣ ਵਾਲੇ ਨਾਵਲ'ਹਾਫ ਗਰਲਫ੍ਰੈਂਡ' 'ਤੇ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਨਾਵਲ ਇਕ ਬਿਹਾਰੀ ਲੜਕੇ ਦੇ ਸਮਾਜ ਦੀ ਉੱਚ ਜਾਤੀ ਦੀ ਲੜਕੀ ਨਾਲ ਪ੍ਰੇਮ 'ਤੇ ਆਧਾਰਿਤ ਹੈ। ਫਿਲਮ ਦਾ ਨਿਰਮਾਣ ਚੇਤਨ ਭਗਤ, ਏਕਤਾ ਕਪੂਰ ਮਿਲ ਕੇ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੇਤਨ ਭਗਤ ਦੇ ਨਾਵਲ 'ਤੇ ਬਣੀ ਫਿਲਮ 'ਟੂ ਸਟੇਟਸ' 'ਚ ਆਲੀਆ ਨੇ ਕੰਮ ਕੀਤਾ ਸੀ। ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋ ਸਕਦੀ ਹੈ।
ਫਿਲਮ 'ਜੈੱਡ ਪੱਲਸ' ਦਾ ਟਰੇਲਰ ਜਾਰੀ (ਵੀਡੀਓ)
NEXT STORY