ਨਵੀਂ ਦਿੱਲੀ- ਪੋਰਨ ਸਟਾਰ ਤੋਂ ਬਾਲੀਵੁੱਡ ਅਦਾਕਾਰਾ ਬਣੀ ਸੰਨੀ ਲਿਓਨ ਜਲਦ ਹੀ ਆਪਣੇ ਨਵੇਂ ਹੌਟ ਅਵਤਾਰ 'ਚ ਲਾਲ ਬਿਕਨੀ ਪਹਿਨੇ ਨਜ਼ਰ ਆਵੇਗੀ। ਸੰਨੀ ਆਪਣੀ ਆਉਣ ਵਾਲੀ ਫਿਲਮ 'ਮਸਤੀਜਾਦੇ' 'ਚ ਅਦਾਕਾਰੀ ਦਾ ਜਲਵਾ ਬਿਖੇਰੇਗੀ। ਇਸ ਫਿਲਮ ਲਈ ਸੰਨੀ ਲਿਓਨ ਨੇ ਬਿਕਨੀ ਸ਼ੂਟ ਕਰਵਾਇਆ ਹੈ। ਫਿਲਮ 'ਚ ਕਰਵਾਏ ਗਏ ਇਸ ਬੋਲਡ ਸ਼ੂਟ ਦੀ ਇਕ ਤਸਵੀਰ ਨੂੰ ਇਸ ਅਦਾਕਾਰਾ ਨੇ ਆਪਣੇ ਫੈਨਜ਼ ਲਈ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਸੰਨੀ ਨੇ ਇਸ ਟਵੀਟ 'ਚ ਲਿਖਿਆ ਹੈ ਕਿ ਉਸ ਨੇ ਇਸ ਸ਼ੂਟ ਲਈ ਕਾਫੀ ਮਿਹਨਤ ਕੀਤੀ ਹੈ। ਫਿਲਮ 'ਮਸਤੀਜਾਦੇ' ਨੂੰ ਮਿਲਾਪ ਜਾਵੇਰੀ ਨੇ ਡਾਇਰੈਕਟ ਕੀਤਾ ਹੈ। ਇਸ ਕਾਮੇਡੀ ਫਿਲਮ 'ਚ ਸੰਨੀ ਲਿਓਨ ਲੀਡ ਰੋਲ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਸ ਫਿਲਮ 'ਚ ਸੰਨੀ ਲਿਓਨ ਡਬਲ ਰੋਲ ਪਲੇਅ ਕਰ ਰਹੀ ਹੈ। ਇਸ ਫਿਲਮ 'ਚ ਅਦਾਕਾਰ ਤੁਸ਼ਾਰ ਕਪੂਰ, ਵੀਰ ਦਾਸ ਅਤੇ ਰਿਤੇਸ਼ ਦੇਸ਼ਮੁਖ ਵੀ ਨਜ਼ਰ ਆਉਣਗੇ।
ਸ਼ਾਹਰੁਖ ਨੇ ਫਿਲਮ ਦੀ ਪ੍ਰੋਮੋਸ਼ਨ ਲਈ ਸਲਮਾਨ ਖਾਨ ਦਾ ਕੀਤਾ ਧੰਨਵਾਦ
NEXT STORY