ਮੁੰਬਈ- ਸ਼ਾਹਰੁਖ ਖਾਨ ਨੇ ਇਕ ਵਾਰ ਮੁੜ ਸਲਮਾਨ ਖਾਨ ਦਾ ਧੰਨਵਾਦ ਕੀਤਾ ਹੈ। ਰਿਐਲਿਟੀ ਸ਼ੋਅ ਬਿੱਗ ਬੌਸ 'ਚ ਆਪਣੀ ਫਿਲਮ ਦੀ ਪ੍ਰੋਮੋਸ਼ਨ ਸਬੰਧੀ ਅਭਿਨੇਤਾ ਸ਼ਾਹਰੁਖ ਖਾਨ ਨੇ ਸਲਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਬਿਤ ਕਰਦਾ ਹੈ ਕਿ ਉਨ੍ਹਾਂ ਦੋਵਾਂ ਵਿਚਾਲੇ ਕੋਈ ਵਿਵਾਦ ਨਹੀਂ ਹੈ। ਸ਼ਾਹਰੁਖ ਨੇ ਕਿਹਾ ਕਿ ਇਹ ਸਲਮਾਨ ਦੀ ਨਿਮਰਤਾ ਹੈ ਕਿ ਉਸ ਨੇ ਅਜਿਹਾ ਕੀਤਾ ਹੈ।
ਬਿੱਗ ਬੌਸ ਦੇ ਪਿਛਲੇ ਹਫਤੇ ਦੇ ਪ੍ਰੋਗਰਾਮ 'ਚ ਸਲਮਾਨ ਨੇ ਸ਼ਾਹਰੁਖ ਦੀ ਫਿਲਮ ਹੈਪੀ ਨਿਊ ਈਅਰ ਦਾ ਪ੍ਰਚਾਰ ਕੀਤਾ ਸੀ ਤੇ ਉਨ੍ਹਾਂ ਨੇ ਇਸ ਸਬੰਧੀ ਟਵੀਟ ਵੀ ਕੀਤਾ ਸੀ। ਦੋਵਾਂ ਵਿਚਾਲੇ 2008 'ਚ ਇਕ ਵਿਵਾਦ ਹੋ ਗਿਆ ਸੀ ਪਰ ਹੁਣ ਪ੍ਰੋਗਰਾਮਾਂ ਵਿਚ ਉਹ ਇਕ-ਦੂਜੇ ਨੂੰ ਵਧਾਈ ਦਿੰਦੇ ਨਜ਼ਰ ਆਉਂਦੇ ਹਨ।
ਇਹ ਹਨ ਸੁਪਰਹਿੱਟ ਸਿਤਾਰਿਆਂ ਦੇ ਸੁਪਰ ਫਲਾਪ ਬੱਚੇ (ਦੇਖੋ ਤਸਵੀਰਾਂ)
NEXT STORY