ਨਵੀਂ ਦਿੱਲੀ- ਕਾਲੇ ਧਨ ਦੇ ਮਾਮਲੇ ਦੀ ਜਾਂਚ ਦੇ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਨੇ ਕਿਹਾ ਕਿ ਉਹ ‘ਛੋਟੇ ਜਾਂ ਵੱਡੇ’ ਸਾਰੇ ਦੋਸ਼ੀਆਂ ਨੂੰ ਫੜੇਗਾ, ਨਾਲ ਹੀ ਉਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਵਿਦੇਸ਼ ’ਚ ਬੈਂਕ ਖਾਤਾ ਰੱਖਣ ਵਾਲੇ ਲੋਕਾਂ ਦੇ ਬਾਰੇ ’ਚ ਗੁਪਤਤਾ ਦੀਆਂ ਸ਼ਰਤਾਂ ਦੀ ਉਲੰਘਣਾ ਨਹੀਂ ਕਰੇਗਾ। ਐੱਸ.ਆਈ.ਟੀ. ਨੇ ਇਹ ਵੀ ਕਿਹਾ ਹੈ ਕਿ ਉਹ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਬੁੱਧਵਾਰ ਨੂੰ ਸੌਂਪੇ ਗਏ 600 ਖਾਤਾਧਾਰਕਾਂ ਦੇ ਨਾਵਾਂ ਤੋਂ ਇਲਾਵਾ ਹੋਰ ਨਾਂ ਵੀ ਜੁਟਾ ਰਿਹਾ ਹੈ। ਸਰਕਾਰ ਨੇ ਐਚ.ਐੱਸ.ਬੀ.ਸੀ. ਬੈਂਕ, ਜਿਨੀਵਾ ’ਚ ਖਾਤਾ ਰੱਖਣ ਵਾਲੇ 600 ਲੋਕਾਂ ਦੇ ਨਾਂ ਬੁੱਧਵਾਰ ਨੂੰ ਸੁਪਰੀਮ ਕੋਰਟ ਨੂੰ ਸੌਂਪੇ ਸਨ। ਐੱਸ.ਆਈ.ਟੀ. ਦੇ ਉਪ ਪ੍ਰਮੁੱਖ ਜੱਜ ਅਰਿਜਿਤ ਪਸਾਇਤ ਨੇ ਕਿਹਾ ਕਿ ਸਾਡੇ ਲਈ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੈ। ਸਾਰੇ ਬਰਾਬਰ ਹਨ। ਜਿਸ ਨੇ ਇਸ ਦੇਸ਼ ਨੂੰ ਲੁਟਿਆ ਹੈ, ਉਸ ਨੂੰ ਫੜਿਆ ਜਾਵੇਗਾ ਅਤੇ ਸਜ਼ਾ ਦਿੱਤੀ ਜਾਵੇਗੀ, ਆਰਥਿਕ ਤੌਰ ’ਤੇ ਵੀ ਅਤੇ ਹੋਰ ਤਰੀਕਿਆਂ ਨਾਲ ਵੀ। ਇਹ ਅਸੀਂ ਭਰੋਸਾ ਦਿਵਾਉਂਦੇ ਹਾਂ। ਅਸੀਂ ਅਜਿਹਾ ਕਰਨ ਦੇ ਲਈ ਜਾਣੇ ਜਾਂਦੇ ਹਾਂ।
ਐਪਲ ਦੇ ਸੀ.ਈ.ਓ. ਨੇ ਕੀਤਾ ਵੱਡਾ ਖੁਲਾਸਾ, ਮੈਂ ਸਮਲਿੰਗੀ ਹਾਂ!
NEXT STORY