ਮੁੰਬਈ - ਰੇਟਿੰਗ ਏਜੰਸੀ ਮੂਡੀਜ਼ ਨੇ ਕਿਹਾ ਹੈ ਕਿ ਸਰਕਾਰ ਵਲੋਂ ਹਾਲ ਹੀ 'ਚ ਕੀਤੇ ਗਏ ਸੁਧਾਰ ਉਪਾਅ ਅਤੇ ਰਿਜ਼ਰਵ ਬੈਂਕ ਵਲੋਂ ਆਰਥਿਕ, ਸਰਕਾਰੀ ਖਜ਼ਾਨਾ ਘਾਟਾ ਅਤੇ ਵਿੱਤੀ ਮਾਮਲੇ ਖੇਤਰ 'ਚ ਚੁੱਕੇ ਗਏ ਕਦਮ ਸਾਖ ਦੇ ਲਿਹਾਜ਼ ਨਾਲ ਹਾਂ ਪੱਖੀ ਹਨ। ਮੂਡੀਜ਼ ਨੇ ਕਿਹਾ ਹੈ ਕਿ ਹਾਲੀਆ ਪਹਿਲ ਕ੍ਰਾਂਤੀਕਾਰੀ ਵਾਂਗ ਹੈ। ਇਹ ਪਹਿਲਾ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ਨੂੰ ਉੱਚ ਪੱਧਰ 'ਤੇ ਬਰਕਰਾਰ ਰੱਖਣਗੀਆਂ ਅਤੇ ਦੇਸ਼ ਦੇ ਸਾਵਰੇਨ ਸਾਖ ਤੈਅ ਦੇ ਮਾਮਲੇ 'ਚ ਆਉਣ ਵਾਲੀਆਂ ਕੁਝ ਮੁਸ਼ਕਲਾਂ ਨੂੰ ਦੂਰ ਕਰਨਗੀਆਂ। ਮੂਡੀਜ਼ ਇਨਵੈਸਟਰ ਸਰਵਿਸ ਨੇ ਮੇਕ ਇਨ ਇੰਡੀਆ ਮੁਹਿੰਮ ਦੀ ਸ਼ਲਾਘਾ ਕੀਤੀ ਜਿਸ ਦੇ ਤਹਿਤ ਸਰਕਾਰ ਨੇ ਕਿਰਤ ਅਤੇ ਨਿਵੇਸ਼ ਨੀਤੀ 'ਚ ਸੁਧਾਰ ਦੀ ਪਹਿਲ ਕੀਤੀ ਹੈ।
ਸੈਮਸੰਗ ਦਾ ਸੰਚਾਲਨ ਲਾਭ ਘਟਿਆ
NEXT STORY