ਅੰਮ੍ਰਿਤਸਰ (ਅਰੋੜਾ)- ਪੁਲਸ ਪ੍ਰਸ਼ਾਸ਼ਨ ਵੱਲੋਂ ਜ਼ਬਰਦਸਤੀ ਦੁਕਾਨਾਂ ਅਤੇ ਬਾਜ਼ਾਰ ਬੰਦ ਕਰਵਾਉਣ ਅਤੇ ਨਾਗਰਿਕਾਂ ਵਿਚ ਡਰ ਫੈਲਾਉਣ ਵਾਲਿਆਂ ਦੀ ਰੋਕਥਾਮ ਲਈ ਚਾਹੇ ਕਿੰਨੇ ਵੀ ਪ੍ਰਬੰਧ ਕੀਤੇ ਗਏ ਪਰ ਦੋਪਹੀਆ ਵਾਹਨਾਂ ’ਤੇ ਸਵਾਰ ਨੌਜਵਾਨਾਂ ਅਤੇ ਨਿਹੰਗਾਂ ਦੀਆਂ ਪੋਸ਼ਾਕਾਂ ਪਾ ਕੇ ਨੌਜਵਾਨਾਂ ਦੇ ਲਲਕਾਰੇ ਅਤੇ ਰੌਲਾ ਪਾਉਣ ਕਾਰਨ ਦੁਕਾਨਦਾਰਾਂ ਨੂੰ ਆਪਣੀ ਦੁਕਾਨਾਂ ਬੰਦ ਕਰਦੇ ਵੇਖਿਆ ਗਿਆ। 1984 ਦੇ ਦੰਗਿਆਂ ਨੂੰ ਲੈ ਕੇ ਸਿੰਘ ਸੰਗਠਨਾਂ ਵੱਲੋਂ ਪੰਜਾਬ ਬੰਦ ਦੇ ਐਲਾਨ ਨੂੰ ਸਮਰਥਨ ਦੇਣ ਲੈਣ ਲਈ ਸਿੱਖ ਨੌਜਵਾਨ ਮੋਟਰ ਸਾਈਕਲਾਂ ਅਤੇ ਦੂਸਰੇ ਵਾਹਨਾਂ ’ਤੇ ਇਧਰ ਉਧਰ ਆਉਦੇ ਜਾਂਦੇ ਵੇਖੇ ਗਏ।
ਸਿੱਖ ਨੌਜਵਾਨਾਂ ਨੇ ਖੰਡਵਾਲਾ ਚੌਕ ਛੇਹਰਟਾ ਪੁਰਾਣੀ ਚੁੰਗੀ ਆਦਿ ਖੇਤਰਾਂ ਵਿਚ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰ ਦੇ ਨਾਲ ਨਾਲ ਬੈਂਕ ਵੀ ਜ਼ਬਰਦਸਤੀ ਬੰਦ ਕਰਵਾਏ। ਜਿਸ ਨਾਲ ਬੈਂਕਾਂ ਨਾਲ ਡੀਲ ਕਰਨ ਵਾਲੇ ਨਾਗਰਿਕਾਂ ਨੂੰ ਭਾਰੀ ਪੇਰਸ਼ਾਨੀ ਦਾ ਸਾਹਮਣਾ ਕਰਦੇ ਵੇਖਿਆ ਗਿਆ। ਸਿੱਖ ਨੌਜਵਾਨਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਖੇਤਰ ਦੀ ਪੁਲਸ ਨੇ ਵੀ ਆਪਣੀ ਡਿਊਟੀ ਨਿਭਾਉਂਦੇ ਹੋਏ ਦੋਪਹੀਆ ਵਾਹਨ ਚਾਲਕਾਂ ਤੋਂ ਉਨ੍ਹਾਂ ਵਾਹਨਾਂ ਦੇ ਦਸਤਾਵੇਜ਼ ਵਿਖਾਉਣ ਨੂੰ ਕਿਹਾ। ਕੁਝ ਇਕ ਨੌਜਵਾਨਾਂ ਨੇ ਆਪਣੇ ਦਸਤਾਵੇਜ਼ ਵਿਖਾ ਦਿੱਤੇ ਪਰ ਜਿਨ੍ਹਾਂ ਦੇ ਦਸਤਾਵੇਜ਼ ਪੂਰੇ ਨਹੀ ਸਨ ਉਹ ਆਪਣੇ ਵਾਹਨ ਭੱਜ ਕੇ ਲੈ ਜਾਂਦੇ ਵੇਖੇ ਗਏ। ਕੁੱਲ ਮਿਲਾ ਕੇ ਨਰਾਇਨਗੜ੍ਹ, ਛੇਹਰਟਾ, ਸੰਧੂ ਐਵੀਨਿਊ, ਖੰਡਵਾਲਾ, ਪੁਰਾਣੀ ਚੁੰਗੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆਦਿ ਖੇਤਰਾਂ ਦੇ ਬਾਜ਼ਾਰ ਲਗਭਗ ਪੂਰੇ ਤੌਰ ’ਤੇ ਬੰਦ ਰਹੇ।
ਪੰਜਾਬ ਸਰਕਾਰ ਕੋਲ ਲੱਸੀ ਪਿਲਾਉਣ ਜੋਗੇ ਪੈਸੇ ਵੀ ਹੈਨੀ!
NEXT STORY