ਮੁੰਬਈ— ਖਬਰ ਮਿਲੀ ਹੈ ਕਿ ਅਨੁਰਾਗ ਕਸ਼ਯਪ ਆਪਣੀ ਆਉਣ ਵਾਲੀ ਫਿਲਮ 'ਬਾਂਬੇ ਵੈਲਵੇਟ' 'ਚ ਇਕ ਨਵੇਂ ਗਾਣੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਪਹਿਲਾਂ ਇਹ ਫਿਲਮ ਇਸ ਸਾਲ ਕ੍ਰਿਸਮਿਸ ਦੇ ਮੌਕੇ 'ਤੇ ਰਿਲੀਜ਼ ਹੋਣੀ ਸੀ ਪਰ ਆਮਿਰ ਦੀ 'ਪੀਕੇ' ਨਾਲ ਟਕਰਾਅ ਤੋਂ ਬਾਅਦ ਇਸ ਨੂੰ ਮਈ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਹੁਣ ਅਨੁਰਾਗ ਕੋਲ ਕਾਫੀ ਸਮਾਂ ਹੈ ਇਸ ਲਈ ਉਨ੍ਹਾਂ ਨੇ ਫਿਲਮ ਦੇ ਮੁੱਖ ਅਭਿਨੇਤਾ ਰਣਬੀਰ ਕਪੂਰ ਨਾਲ ਇਕ ਵੀਡੀਓ ਸ਼ੂਟ ਕਰਨ ਦਾ ਫੈਸਲਾ ਕੀਤਾ ਹੈ। ਰਣਬੀਰ ਫਿਲਹਾਲ ਥਾਈਲੈਂਡ 'ਚ ਸ਼ੂਟਿੰਗ ਕਰ ਰਹੇ ਹਨ। ਸੂਤਰਾਂ ਅਨੁਸਾਰ ਗਾਣੇ ਦੀ ਸ਼ੂਟਿੰਗ ਮੁੰਬਈ 'ਚ ਹੋਵੇਗੀ। ਰਣਬੀਰ ਨੇ ਗਾਣੇ ਲਈ 4 ਦਿਨ ਦੇ ਦਿੱਤੇ ਹਨ। ਥਾਈਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਉਹ ਇਸ ਗਾਣੇ ਬਾਰੇ ਅਨੁਰਾਗ ਕਸ਼ਯਪ ਨਾਲ ਗੱਲਬਾਤ ਕਰਨਗੇ। ਰਣਬੀਰ ਦੇ ਇਕ ਕਰੀਬੀ ਸੂਤਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ, ''ਅਨੁਰਾਗ ਨੇ ਰਣਬੀਰ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਕੋਲੋਂ 4 ਦਿਲ ਲਏ। ਅਮਿਤ ਦ੍ਰਿਵੇਦੀ ਇਸ ਗਾਣੇ ਲਈ ਪਹਿਲਾਂ ਤੋਂ ਹੀ ਸੰਗੀਤ ਕੰਪੋਜ਼ ਕਰ ਚੁੱਕੇ ਹਨ।''
'ਬਿਗ ਬੌਸ 8' ਦੇ ਘਰ 'ਚੋਂ ਬਾਹਰ ਹੋਈ ਮਨੀਸ਼ਾ ਲਾਂਬਾ(ਦੇਖੋ ਤਸਵੀਰਾਂ)
NEXT STORY