ਮੁੰਬਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਮ ਜਨ ਤੋਂ ਲੈ ਕੇ ਬਾਲੀਵੁੱਡ ਤੱਕ ਦੀਵਾਨਾ ਹੈ। ਅਦਾਕਾਰ ਸਲਮਾਨ ਖਾਨ, ਆਮਿਰ ਖਾਨ ਤੋਂ ਲੈ ਕੇ ਕਈ ਅਦਾਕਾਰਾਂ ਪੀ.ਐਮ.ਮੋਦੀ ਦੇ ਮੁਰੀਦ ਹੈ ਅਤੇ ਹੁਣ ਇਸ ਲਿਸਟ 'ਚ ਕਿੰਗ ਸਟਾਰ ਸ਼ਾਹਰੁਖ ਖਾਨ ਦਾ ਨਾਂ ਵੀ ਦਰਜ ਹੋ ਗਿਆ ਹੈ। ਸੁਪਰਸਟਾਰ ਸ਼ਾਹਰੁਖ ਖਾਨ ਨੇ ਪਹਿਲੀ ਵਾਲ ਕੇਂਦਰ ਦੇ ਨਰਿੰਦਰ ਮੋਦੀ ਸਰਕਾਰ ਦੇ ਕੰਮਕਾਜ 'ਤੇ ਆਪਣੀ ਰਾਏ ਰੱਖੀ ਹੈ। ਸ਼ਾਹਰੁਖ ਖਾਨ ਨੇ ਖੁੱਲ੍ਹ ਕੇ ਮੋਦੀ ਸਰਕਾਰ ਦੀ ਤਾਰੀਫ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਹੈ ਕਿ ਨਵੀਂ ਸਰਕਾਰ ਨੂੰ ਕੰਮ ਕਰਨ ਦਾ ਸਮਾਂ ਦੇਣਾ ਚਾਹੀਦਾ ਹੈ। ਐਤਵਾਰ ਨੂੰ ਆਪਣੇ 49ਵੇਂ ਜਨਮ ਦਿਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਾਹਰੁਖ ਖਾਨ ਨੇ ਇਹ ਸਭ ਕਿਹਾ। ਸ਼ਾਹਰੁਖ ਨੇ ਕਿਹਾ ਆਲੋਚਕਾਂ ਨੂੰ ਲੈ ਕੇ ਸਖਤ ਰਵੱਈਆਂ ਅਪਣਾਉਣ ਦੇ ਬਜਾਏ ਕੇਂਦਰ ਸਰਕਾਰ ਨੂੰ ਘੱਟ ਤੋਂ ਘੱਟ ਦੋ ਸਾਲ ਤੱਕ ਦਾ ਸਮਾਂ ਦੇਣਾ ਚਾਹੀਦਾ ਹੈ ਅਤੇ ਲੋਕਤੰਤਰ 'ਚ ਉਨ੍ਹਾਂ ਦੇ ਕੋਲ ਪੂਰਨ ਬਹੁਮਤ ਹੈ ਅਤੇ ਆਪਣੇ ਆਪ 'ਚ ਵੱਡੀ ਜਿੱਤ ਹੈ ਇਸ ਲਈ ਪਹਿਲਾਂ ਉਨ੍ਹਾਂ ਨੂੰ ਸਮਰਥਕ ਦੇ ਕੇ 6 ਮਹੀਨੇ ਬਾਅਦ ਹੀ ਮੀਡੀਆ 'ਤੇ ਉਨ੍ਹਾਂ 'ਤੇ ਬੰਦੂਕ ਤਾਣ ਲਏ, ਇਹ ਠੀਕ ਨਹੀਂ ਹੈ। ਸ਼ਾਹਰੁਖ ਨੇ ਕਿਹਾ ਹੈ ਕਿ ਸਭ ਦੇ ਇਰਾਦੇ ਨੇਕ ਹਨ। ਸਿੱਖਿਆ, ਮਹਿਲਾ ਸਸ਼ਤੀਕਰਨ, ਬਾਲ ਵਿਕਾਸ ਵਰਗੇ ਖੇਤਰਾਂ 'ਚ ਕੰਮ ਕੀਤੇ ਜਾਣ ਦੀ ਲੋੜ ਹੈ। ਸਵੱਛਤਾ ਮੁਹਿੰਮ ਵੀ ਸ਼ੁਰੂ ਹੋ ਗਈ ਹੈ।
'ਬਾਂਬੇ ਵੈਲਵੇਟ' ਲਈ ਅਨੁਰਾਗ ਕਸ਼ਯਪ ਦੀ ਨਵੀਂ ਪਾਲਨਿੰਗ!
NEXT STORY