ਬਟਾਲਾ (ਬੇਰੀ)- ਸਥਾਨਕ ਡੇਰਾ ਰੋਡ ’ਤੇ ਲੁਟੇਰਿਆਂ ਵਲੋਂ ਚਿੱਟੇ ਦਿਨ ਔਰਤ ਕੋਲੋਂ 7 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ ਵਿਚ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਢਿਲਵਾਂ ਥਾਣਾ ਕੋਟਲੀ ਸੂਰਤ ਮੱਲ੍ਹੀ ਨੇ ਦੱਸਿਆ ਕਿ ਉਹ ਬਟਾਲਾ ਯੂ. ਕੋ ਬੈਂਕ ਵਿਚੋਂ 7000 ਰੁਪਏ ਕਢਵਾ ਕੇ ਸਥਾਨਕ ਡੇਰਾ ਰੋਡ ਵੱਲ ਜਾ ਰਹੀ ਸੀ। ਉਸ ਦੱਸਿਆ ਕਿ ਜਦੋਂ ਉਹ ਡੇਰਾ ਰੋਡ ਸਥਿਤ ਬੀਟਾ ਰੇਡੀਓ ਵਾਲੀ ਦੁਕਾਨ ਦੇ ਨਜ਼ਦੀਕ ਪਹੁੰਚੀ ਤਾਂ ਇਸੇ ਦੌਰਾਨ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸਦਾ 7000 ਰੁਪਏ ਨਗਦੀ ਵਾਲਾ ਪਰਸ ਖੋਹ ਕੇ ਫਰਾਰ ਹੋ ਗਏ। ਉਸ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਬੱਸ ਸਟੈਂਡ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਧਾਰਮਿਕ ਸਥਾਨ ’ਤੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਸੇਵਾਦਾਰ ਦਾ ਕਰ ਦਿੱਤਾ ਬੁਰਾ ਹਾਲ
NEXT STORY