ਚੰਡੀਗੜ੍ਹ- ਹਰਿਆਣਾ ਪੁਲਸ ਨੇ ਸੋਨੀਪਤ ਜ਼ਿਲੇ ਦੇ ਗੋਹਾਨਾ 'ਚ ਸੁਰੰਗ ਬਣਾ ਕੇ ਬੈਂਕ ਦੇ ਲੋਕਰਾਂ ਤੋਂ ਕਰੋੜਾਂ ਦੇ ਗਹਿਣੇ ਚੋਰੀ ਕਰਨ ਵਾਲੇ ਦੋਸ਼ੀਆਂ ਤੋਂ ਰਿਮਾਂਡ ਦੌਰਾਨ ਹੋਰ ਨਕਦੀ ਬਰਾਮਦ ਕੀਤੀ ਹੈ।
ਗ੍ਰਿਫਤਾਰ ਦੋਸ਼ੀ ਸੁਰਿੰਦਰ ਉਰਫ ਡਾਕਟਰ, ਬਰਾਜ ਉਰਫ ਬੱਲੂ ਅਤੇ ਸਤੀਸ਼ ਸੋਨੀਪਤ ਜ਼ਿਲੇ ਦੇ ਹਨ। ਜ਼ਿਲਾ ਪੁਲਸ ਸੁਪਰਡੈਂਟ ਅਰੂਣ ਸਿੰਘ ਨੇ ਦੱਸਿਆ ਕਿ ਬੀਤੀ 27 ਅਕਤੂਬਰ ਨੂੰ ਹੋਈ ਬੈਂਕ ਲੁੱਟ 'ਚ ਜਾਂਚ ਟੀਮ ਨੇ ਦੋਸ਼ੀਆਂ ਦੇ ਦੱਸੇ ਅਨੁਸਾਰ ਬਰਾਜ ਉਰਫ ਬੱਲੂ ਦੇ ਕਟਵਾ ਸਥਿਤ ਘਰ ਤੋਂ ਇਕ ਲੱਖ 50 ਹਜ਼ਾਰ ਰੁਪਏ 43 ਕਿਲੋਗ੍ਰਾਮ 910 ਗ੍ਰਾਮ ਗਹਿਣੇ, 2 ਲੱਖ 65 ਹਜ਼ਾਰ ਰੁਪਏ ਅਤੇ ਇਕ ਨਾਜਾਇਜ਼ ਦੇਸੀ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ ਅਤੇ ਅਰਵਿੰਦ ਉਰਫ ਭੋਲੂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪੰਜਾਬ ਸਰਕਾਰ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਵਚਨਬੱਧ : ਜਥੇਦਾਰ ਤੋਤਾ ਸਿੰਘ
NEXT STORY