ਜਲੰਧਰ-ਸ਼ਹਿਰ ਦੇ ਬਸ਼ੀਰਪੁਰਾ ਰੇਲਵੇ ਫਾਟਕ ਕੋਲ ਬਣੇ ਰੇਲਵੇ ਦੇ ਕੁਆਰਟਰਾਂ 'ਚ ਸੋਮਵਾਰ ਨੂੰ ਪਤੀ ਦੀਆਂ ਕਰਤੂਤਾਂ ਤੋਂ ਤੰਗ ਆਈ ਪਤਨੀ ਨੇ ਆਪਣੀ ਸੌਂਕਣ ਦਾ ਕੁਟਾਪਾ ਚਾੜ੍ਹ ਕੇ ਇਸ਼ਕ ਦਾ ਭੂਤ ਚੰਗੀ ਤਰ੍ਹਾਂ ਉਤਾਰਿਆ। ਪਤਨੀ ਲਗਾਤਾਰ ਆਪਣੇ ਪਤੀ ਦੀਆਂ ਕਰਤੂਤਾਂ ਨੂੰ ਮੋਬਾਇਲ 'ਚ ਰਿਕਾਰਡ ਕਰ ਰਹੀ ਸੀ। ਜਾਣਕਾਰੀ ਮੁਤਾਬਕ ਬਸ਼ੀਰਪੁਰਾ ਰੇਲਵੇ ਫਾਟਕ ਕੋਲ ਬਣਿਆ ਰੇਲਵੇ ਦਾ ਕੁਆਰਟਰ ਇੰਜੀਨੀਅਰ ਵਿਭਾਗ 'ਚ ਇਕ ਖਲਾਸੀ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਨਾਂ ਅਲਾਟ ਹੈ।
ਉਕਤ ਵਿਅਕਤੀ ਨੇ ਇਹ ਕੁਆਰਟਰ ਕਿਰਾਏ 'ਤੇ ਚਾੜ੍ਹਿਆ ਹੋਇਆ ਹੈ ਅਤੇ ਉਸ ਦੀ ਪਤਨੀ ਕਾਂਗੜਾ 'ਚ ਰਹਿੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਦੇ ਉਕਤ ਮੁਲਾਜ਼ਮ ਦਾ ਚੱਕਰ ਆਪਣੇ ਕਿਰਾਏਦਾਰ ਦੀ ਪਤਨੀ ਨਾਲ ਚੱਲ ਰਿਹਾ ਸੀ। ਮੁਲਾਜ਼ਮ ਦੀ ਪਤਨੀ ਨੇ ਦੱਸਿਆ ਕਿ ਪਤੀ 'ਤੇ ਸ਼ੱਕ ਹੋਣ ਕਾਰਨ ਉਸ ਨੇ ਪਤੀ ਦੇ ਮੋਬਾਇਲ 'ਚ ਮੈਮਰੀ ਕਾਰਡ ਪਾ ਕੇ ਰਿਕਾਰਡਿੰਗ 'ਤੇ ਲਗਾ ਦਿੱਤਾ। ਇਸ ਤਰ੍ਹਾਂ ਪਤੀ ਦੀਆਂ ਫੋਨ 'ਤੇ ਹੁੰਦੀਆਂ ਸਾਰੀਆਂ ਗੱਲਾਂ ਰਿਕਾਰਡ ਹੋ ਗਈਆਂ, ਜੋ ਪਤਨੀ ਕੋਲ ਸੁਰੱਖਿਅਤ ਹਨ।
ਫਿਰ ਐਤਵਾਰ ਨੂੰ ਉਕਤ ਔਰਤ ਬਿਨਾਂ ਪਤੀ ਨੂੰ ਦੱਸੇ ਹੀ ਜਲੰਧਰ ਪਹੁੰਚ ਗਈ। ਇੱਥੇ ਆ ਕੇ ਉਸ ਦੀ ਪਤੀ ਦੀ ਪ੍ਰੇਮਿਕਾ ਨਾਲ ਬਹਿਸ ਹੋ ਗਈ ਅਤੇ ਬਾਅਦ 'ਚ ਗੁੱਸੇ 'ਚ ਆਈ ਔਰਤ ਨੇ ਆਪਣੀ ਸੌਂਕਣ ਦਾ ਕੁਟਾਪਾ ਚਾੜ੍ਹ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ ਅਤੇ ਜਾਨ ਬਚਾ ਕੇ ਭੱਜ ਗਈ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਨੂੰ ਔਰਤ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ।
ਪੰਜਾਬ ਪੁਲਸ ਲੋਕਾਂ ਦੇ ਤਰਲੇ ਪਾਉਣ ਲੱਗੀ, 'ਸਾਨੂੰ ਮਾਫ ਕਰ ਦਿਓ'!
NEXT STORY