ਬਾਘਾ ਪੁਰਾਣਾ (ਰਾਕੇਸ਼) : ਮੰਗਲਵਾਰ ਸਵੇਰੇ ਮੋਗਾ ਰੋਡ 'ਤੇ ਗਾਂਧੀ ਪੈਲੇਸ ਦੇ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਸੜਕ ਦੇ ਕਿਨਾਰੇ ਤੋਂ ਮਿਲੀ। ਦੱਸਿਆਂ ਜਾਂਦਾ ਹੈ ਕਿ ਸਵੇਰੇ ਕਰੀਬ 5 ਵਜੇ ਇਕ ਮੰਦਬੁੱਧੀ ਵਿਅਕਤੀ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ ਜਿਸ ਕਰਕੇ ਉਸ ਦੀ ਮੋਤ ਹੋ ਗਈ, ਉਸ ਵਿਆਕਤੀ ਦੀ ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਈ ਸੀ। ਖਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਘਟਨਾ ਵਾਲੀ ਜਗ੍ਹਾ ਤੇ ਹੌਲਦਾਰ ਨਿਰਮਲ ਸਿੰਘ, ਸਤਪਾਲ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਸਨ।
ਪੰਜਾਬ ਦੇ 4 ਆਈ. ਏ. ਐੱਸ. ਤੇ 6 ਪੀ. ਸੀ. ਐੱਸ. ਅਧਿਕਾਰੀ ਦਾ ਤਬਾਦਲਾ
NEXT STORY