ਜ਼ੀਰਕਪੁਰ (ਗੁਰਪ੍ਰੀਤ)-ਅਣਪਛਾਤੇ ਚੋਰ ਪਿੰਡ ਭਬਾਤ ਵਿਖੇ ਨਡਿਆਲੀ ਰੋਡ ਤੇ ਸਥਿਤ ਦੋ ਦੁਕਾਨਾਂ ਤੋਂ ਤਾਲੇ ਤੋੜ ਕੇ ਸਮਾਨ ਅਤੇ ਨਗਦੀ ਚੋਰੀ ਕਰਕੇ ਲੈ ਗਏ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਤਨੁਜਾ ਕਰਿਆਨਾ ਦੁਕਾਨ ਮਾਲਿਕ ਤਨੁਜ ਸਿੰਘ ਨੇ ਦੱਸਿਆ ਕਿ ਰਾਤੀ 9 ਵਜੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਸਵੇਰੇ ਉਨ੍ਹਾਂ ਨੂੰ ਕਰੀਬ ਸਾਢੇ 5 ਵਜੇ ੂੰ ਫੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਸਮਾਨ ਬਿਖਰਿਆ ਹੋਇਆ ਸੀ ਅਤੇ ਚੋਰ ਦੁਕਾਨ ਵਿਚੋਂ ਘਿਓ ਦੇ ਪੈਕਟ, ਸਿਗਰਟ, ਪੈਸੇ, ਮੋਬਾਈਲ ਫੋਨ, ਤੇਲ, ਕਰੀਬ 5 ਹਜ਼ਾਰ ਰੁਪਏ ਦੀ ਭਾਨ ਚੋਰੀ ਕਰ ਲੈ ਗਏ।
ਉਨ੍ਹਾਂ ਦੱਸਿਆ ਕਿ ਚੋਰਾਂ ਨੇ ਪਹਿਲਾਂ ਦੁਕਾਨ ਦੇ ਬਾਹਰ ਲੱਗੀਆਂ ਟਿਊਬਾਂ ਨੂੰ ਭੰਨ ਦਿੱਤਾ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਚੌਂਕੀਦਾਰ ਨੇ ਦੱਸਿਆ ਕਿ ਪੰਜ ਲੋਕ ਆਟੋ 'ਤੇ ਸਵਾਰ ਹੋ ਕੇ ਆਏ ਸਨ। ਤਾਲਾ ਤੋੜਨ ਦੀ ਆਵਾਜ਼ ਸੁਣ ਕੇ ਜਦ ਉਹ ਮੌਕੇ ਤੇ ਗਏ ਤਾਂ ਚੋਰਾਂ ਨੇ ਉਸਨੂੰ ਵੜ੍ਹ ਕੇ ਉਸਦੀ ਗਰਦਨ ਤੇ ਚਾਕੂ ਰਖ ਕੇ ਚੁੱਪ ਹੋ ਜਾਣ ਦੀ ਧਮਕੀ ਦਿੱਤੀ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਉਥੋਂ ਫਰਾਰ ਹੋ ਗਏ। ਇਸ ਤੋਂ ਇਲਾਵਾ ਨੇੜੇ ਹੀ ਮੋਬਾਈਲਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ 15 ਮੋਬਾਈਲ ਫੋਨ ਚੋਰੀ ਕਰ ਲੈ ਗਏ ਜਿਨ੍ਹਾਂ ਵਿਚ 4 ਮੋਬਾਈਲ ਡੈਮੋ ਦੇ ਸਨ ਅਤੇ ਬਾਕੀ ਰਿਪੇਅਰ ਲਈ ਆਏ ਹੋਏ ਸਨ। ਥਾਣਾ ਮੁੱਖੀ ਦੀਪਇੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਿਰਾ ਝੂਠ ਬੋਲਦੀ ਹੈ ਬਾਦਲ ਸਰਕਾਰ : ਬਾਜਵਾ (ਵੀਡੀਓ)
NEXT STORY