ਚੰਡੀਗੜ੍ਹ, (ਭੁੱਲਰ) ਪੰਜਾਬ ਕਾਂਗਰਸ ਦੇ ਸੂਬਾ ਉਪ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਤਿਗੜ੍ਹ ਸਾਹਿਬ ਅਧੀਨ ਆਉਂਦੇ ਖੰਨਾ ਸਮਰਾਲਾ,ਪਾਇਲ, ਸਾਹਨੇਵਾਲ, ਅਮਰਗੜ੍ਹ, ਰਾਏਕੋਟ, ਸਰਹਿੰਦ, ਅਮਲੋਹ ਤੇ ਬੱਸੀ ਪਠਾਣਾ ਦੇ ਇੰਚਾਰਜ਼ ਵਿਧਾਇਕ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਖੰਨਾ ਹਲਕੇ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕੇਂਦਰ ਦੀ ਮੋਦੀ ਸਰਕਾਰ ਉਤੇ ਤਿੱਖਾ ਵਾਰ ਕਰਦਿਆਂ ਦੋਸ਼ ਲਾਇਆ ਹੈ ਕਿ ਉਸਨੇ 84 ਦੇ ਦੰਗਾਂ ਪੀੜਤਾਂ ਨਾਲ ਵੱਡਾ ਧੋਖਾ ਕੀਤਾ ਹੈ। ਅੱਜ ਇਥੇ ਸਾਂਝੇ ਰੂਪ ਵਿਚ ਇਕ ਪ੍ਰੈਸ ਕਾਨਫੰਸ ਨੂੰ ਸੰਬੋਧਨ ਕਰਦਿਆਂ ਦੋਵਾ ਕਾਂਗਰਸੀ ਆਗੂਆਂ ਨੇ ਆਖਿਆ ਕਿ ਪਹਿਲਾਂ ਤਾ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ, ਝਾਰਖੰਡ ਅਤੇ ਦਿੱਲੀ ਵਿਚ ਸਿੱਖ ਵੋਟਾਂ ਹਥਿਆਉਂਣ ਲਈ 84 ਦੇ ਸਿੱਖ ਦੰਗਾ ਪੀੜਤਾਂ ਨੂੰ 5-5 ਲੱਖ ਦਾ ਮੁਆਵਜਾ ਦੇਣ ਦਾ ਐਲਾਨ ਕਰ ਦਿੱਤਾ। ਪ੍ਰੰਤੂ ਹੁਣ ਭਾਜਪਾ ਸਰਕਾਰ ਆਪਣੇ ਇਸ ਵਾਅਦੇ ਤੋਂ ਮੁਕਰ ਗਈ ਹੈ, ਜਿਸ ਨਾਲ ਪਿਛਲੇ 30 ਸਾਲਾਂ ਤੋਂ ਦੰਗਿਆਂ ਦੇ ਅੱਲ੍ਹੇ ਜਖ਼ਮਾ ਦੀ ਮਾਰ ਝੱਲ ਰਹੇ ਸਿੱਖ ਦੰਗਾਂ ਪੀੜਤਾਂ ਦੇ ਜਖ਼ਮਾ ਇਕ ਵਾਰ ਫਿਰ ਕੁਰੇਦੇ ਗਏ ਹਨ। ਸਾਧੂ ਸਿੰਘ ਧਰਮਸੋਤ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਦੋਸ਼ ਲਾਇਆ ਕਿ ਪਹਿਲਾਂ ਤਾਂ ਉਸ ਨੇ ਕਾਹਲੀ ਕਾਹਲੀ ਵਿਚ ਉੱਕਤ ਤਿੰਨੇ ਰਾਜਾਂ ਅੰਦਰ ਵੱਡੀ ਤਾਦਾਦ ਵਿਚ ਰਹਿੰਦੇ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਿੱਖ ਦੰਗਾਂ ਪੀੜਤਾਂ ਲਈ 5-5 ਲੱਖ ਮੁਆਵਜੇ ਦਾ ਐਲਾਨ ਕਰ ਦਿੱਤਾ ਪ੍ਰੰਤੂ ਹੁਣ ਚੋਣ ਕਮਿਸ਼ਨ ਕੋਲ ਇਹ ਹਲਫੀਆ ਬਿਆਨ ਦਾਇਰ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਵਲੋਂ ਦੰਗਾਂ ਪੀੜਤਾਂ ਨੂੰ ਕਿਸੇ ਕਿਸਮ ਦਾ ਮੁਆਵਜਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ।
ਚੌਂਕੀਦਾਰ ਦੀ ਗਰਦਨ 'ਤੇ ਚਾਕੂ ਰੱਖ ਚੋਰਾਂ ਦਿੱਤਾ ਵਾਰਦਾਤ ਨੂੰ ਅੰਜਾਮ
NEXT STORY