ਜਲੰਧਰ (ਸ਼ੋਰੀ)-ਘਰ ਵਿਚ ਪਿੰਜਰੇ ਵਿਚ ਕੈਦ ਚੂਹੇ ਨੂੰ ਬਾਹਰ ਛੱਡਣ ਆਈ ਇਕ ਲੜਕੀ ਨੂੰ ਸ਼ਰਾਬ ਦੇ ਨਸ਼ੇ ਵਿਚ ਸਕੂਟਰ ਸਵਾਰ ਵਿਅਕਤੀ ਨੇ ਪੀ. ਐੱਨ. ਟੀ. ਕਾਲੋਨੀ ਨੇੜੇ ਸ਼ਾਸਤਰੀ ਮਾਰਕੀਟ ਕੋਲ ਟੱਕਰ ਮਾਰ ਦਿੱਤੀ। ਹਾਦਸੇ ਵਿਚ ਲੜਕੀ ਤੇ ਉਸਦੇ ਪਿਛੇ ਬੈਠੀ ਉਸਦੀ ਸਹੇਲੀ ਨੂੰ ਸਕੂਟਰ ਸਵਾਰ ਘਸੀਟਦਾ ਹੋਇਆ ਕਾਫੀ ਦੂਰ ਤੱਕ ਲੈ ਗਿਆ ਅਤੇ ਸ਼ਰਾਬੀ ਸਕੂਟਰ ਚਾਲਕ ਨੂੰ ਵੀ ਸੱਟਾਂ ਲੱਗੀਆਂ।
ਸਕੂਟਰ ਚਾਲਕ ਮੌਕੇ ਤੋਂ ਭੱਜਣ ਲੱਗਾ ਸੀ ਕਿ ਕੋਲ ਖੜ੍ਹੇ ਕੁਝ ਨੌਜਵਾਨਾਂ ਨੇ ਉਸਨੂੰ ਕਾਬੂ ਕੀਤਾ ਅਤੇ ਪੁਲਸ ਨੂੰ ਬੁਲਾਇਆ। ਮੌਕੇ 'ਤੇ ਪਹੁੰਚੀ ਥਾਣਾ ਬਾਰਾਂਦਰੀ ਦੀ ਪੁਲਸ ਨੇ ਸ਼ਰਾਬੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਲੜਕੀ ਨੂੰ ਸਿਵਲ ਹਸਪਤਾਲ ਭੇਜਿਆ। ਹਾਦਸੇ 'ਚ ਜ਼ਖ਼ਮੀ ਲੜਕੀ ਗਗਨਦੀਪ ਕੌਰ ਦਾ ਪੈਰ ਦਾ ਅੰਗੂਠਾ ਵੀ ਕੱਟ ਕੇ ਡਿੱਗ ਗਿਆ। ਉਥੇ ਦੋਸ਼ੀ ਸ਼ਰਾਬੀ ਜੋ ਕਿ ਸ਼ਰਾਬ ਦੇ ਠੇਕੇ 'ਤੇ ਸੇਲਜ਼ਮੈਨ ਦਾ ਕੰਮ ਕਰਦਾ ਹੈ, ਪੁਲਸ ਉਸਦਾ ਮੈਡੀਕਲ ਕਰਵਾ ਰਹੀ ਸੀ ਤਾਂ ਕਿ ਪਤਾ ਲੱਗ ਸਕੇ ਕਿ ਉਸਨੇ ਸ਼ਰਾਬ ਦਾ ਸੇਵਨ ਕੀਤਾ ਹੈ ਜਾਂ ਨਹੀਂ।
ਪਲਾਂ 'ਚ ਦਰਦਨਾਕ ਹਾਦਸੇ ਦੀ ਭੇਂਟ ਚੜ੍ਹਿਆ ਪੂਰਾ ਟੱਬਰ (ਦੇਖੋ ਤਸਵੀਰਾਂ)
NEXT STORY