ਜਲੰਧਰ-ਹਰਿਆਣਾ 'ਚ ਚੋਣਾਂ ਜਿੱਤਣ ਤੋਂ ਬਾਅਦ ਅਕਾਲੀ-ਭਾਜਪਾ ਦਾ ਰਿਸ਼ਤਾ ਟੁੱਟਣ ਦੀਆਂ ਖਬਰਾਂ ਲਗਾਤਾਰ ਮੀਡੀਆ 'ਚ ਆ ਰਹੀਆਂ ਹਨ ਇਨ੍ਹਾਂ ਖਬਰਾਂ ਤੋਂ ਹਟਕੇ ਹੁਣ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਮਹਿਸੂਸ ਹੋ ਰਹੀ ਹੈ। ਦਿੱਲੀ 'ਚ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਤੋਂ ਬਾਅਦ ਭਾਜਪਾ ਲਈ ਅਕਾਲੀ ਦਲ ਮਜ਼ਬੂਰੀ ਬਣ ਗਿਆ ਹੈ ਕਿਉਂਕਿ ਦਿੱਲੀ 'ਚ ਸਿੱਖ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਅਕਾਲੀ ਦਲ ਨੇ ਹਰਿਆਣਾ 'ਚ ਭਾਜਪਾ ਦੇ ਖਿਲਾਫ ਇਨੈਲੋ ਦਾ ਸਾਥ ਦਿੱਤਾ ਸੀ, ਜਿਸ ਕਾਰਨ ਭਾਜਪਾ ਉਸ ਤੋਂ ਖਫਾ ਸੀ। ਦੂਜੇ ਪਾਸੇ ਭਾਜਪਾ ਦੇ ਨਵਜੋਤ ਸਿੰਘ ਸਿੱਧੂ ਨੇ ਵੀ ਅਕਾਲੀਆਂ 'ਤੇ ਹਰਿਆਣਾ 'ਚ ਚੋਣ ਰੈਲੀਆਂ ਦੌਰਾਨ ਤਾਬੜ-ਤੋੜ ਵਾਰ ਕੀਤੇ ਸਨ ਅਤੇ ਬਾਅਦ 'ਚ ਸੰਸਦੀ ਮੈਂਬਰ ਨਵਜੋਤ ਕੌਰ ਸਿੱਧੂ ਨੇ ਵੀ ਕਿਹਾ ਸੀ ਕਿ ਭਾਜਪਾ ਨੂੰ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨੀਆਂ ਚਾਹੀਦੀਆਂ ਹਨ, ਜਿਸ ਕਾਰਨ ਅਕਾਲੀ ਦਲ ਵੀ ਭਾਜਪਾ ਤੋਂ ਖਫਾ-ਖਫਾ ਦਿਖਾਈ ਦੇ ਰਿਹਾ ਸੀ।
ਇਨ੍ਹਾਂ ਸਭ ਕਾਰਨਾਂ ਕਰਕੇ ਹੀ ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਦੀ ਖਬਰਾਂ ਜ਼ੋਰਾਂ 'ਤੇ ਸਨ। ਹੁਣ ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਤੋਂ ਬਾਅਦ ਅਕਾਲੀ ਦਲ ਭਾਜਪਾ ਦੀ ਮਜ਼ਬੂਰੀ ਬਣ ਗਈ ਹੈ ਕਿਉਂਕਿ ਦਿੱਲੀ 'ਚ ਵੱਡੀ ਗਿਣਤੀ 'ਚ ਸਿੱਖ ਵੋਟਰ ਰਹਿੰਦੇ ਹਨ। ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵੀ ਅਕਾਲੀ ਦਲ ਦੇ ਕਬਜ਼ੇ 'ਚ ਹੈ, ਜਿਸ ਤੋਂ ਵਧੇਰ ਸਿੱਖ ਪ੍ਰਭਾਵਿਤ ਹੈ। ਇਸ ਲਈ ਜੇਕਰ ਭਾਜਪਾ ਹੁਣ ਅਕਾਲੀ ਦਲ ਨਾਲੋਂ ਰਿਸ਼ਤਾ ਤੋੜਦੀ ਹੈ ਤਾਂ ਉਸ ਲਈ ਕਾਫੀ ਨੁਕਸਾਨ ਵਾਲੀ ਗੱਲ ਹੈ। ਭਾਜਪਾ ਨੂੰ ਲੰਬੇ ਸਮੇਂ ਤੋਂ ਬਾਅਦ ਦਿੱਲੀ 'ਚ ਸੱਤਾ ਵਾਪਸੀ ਲਈ ਅਕਾਲੀ ਦਲ ਦੀ ਲੋੜ ਹੈ। ਭਾਜਪਾ ਦੀ ਮਜ਼ਬੂਰੀ ਹੀ ਸਹੀ, ਪਰ ਭਾਜਪਾ ਨੂੰ ਸਮਝ ਆ ਗਈ ਹੈ ਕਿ ਇਸ ਸਮੇਂ ਉਸ ਨੂੰ ਅਕਾਲੀ ਦਲ ਦੀ ਕਾਫੀ ਲੋੜ ਹੈ।
ਵਿਆਹ 'ਚ ਆਏ ਬਾਰਾਤੀਆਂ ਨੇ ਖੁਸ਼ੀਆਂ ਕੀਤੀਆਂ ਚੂਰ, ਦਿਖਾਈ ਦਰਿੰਦਗੀ
NEXT STORY