ਚੰਡੀਗੜ੍ਹ : ਪੰਜਾਬ ਭਾਜਪਾ ਦੇ ਇੰਚਾਰਜ ਰਾਮ ਸ਼ੰਕਰ ਕਥੂਰੀਆ ਨੇ ਐਲਾਨ ਕੀਤਾ ਹੈ ਕਿ ਜੇਕਰ ਹਾਲਾਤ ਬਣੇ ਤਾਂ ਉਹ ਗਠਜੋੜ ਤੋੜ ਕੇ ਪੰਜਾਬ 'ਚ ਭਾਜਪਾ ਸਰਕਾਰ ਬਣਾ ਸਕਦੇ ਹਨ। ਕਥੂਰੀਆ ਚੰਡੀਗੜ੍ਹ ਵਿਖੇ ਆਯੋਜਿਤ ਮੈਂਬਰਸ਼ਿਪ ਮੁਹਿੰਮ ਦੀ ਪ੍ਰਧਾਨਗੀ ਕਰਨ ਆਏ ਹੋਏ ਸਨ। ਰਾਮ ਸ਼ੰਕਰ ਕਥੂਰੀਆ ਨੇ ਕਿਹਾ ਕਿ ਜੇ ਪੰਜਾਬ ਵਿਚ ਵੀ ਹਰਿਆਣਾ ਵਰਗੇ ਹਾਲਾਤ ਬਣ ਗਏ ਤਾਂ ਅਜਿਹਾ ਕੀਤਾ ਜਾ ਸਕਦਾ ਹੈ।
ਹਰਿਆਣਾ 'ਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਨੇ ਪੰਜਾਬ 'ਚ ਵੀ ਅੰਦਰਖਾਤੇ ਵੱਖ ਹੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮੈਂਬਰਸ਼ਿਪ ਮੁਹਿੰਮ ਉਸੇ ਲੜੀ ਦਾ ਇਕ ਹਿੱਸਾ ਹੈ।
ਪਤੀ-ਪਤਨੀ ਦਾ ਕਲੇਸ਼ ਇੰਨਾ ਵਧਿਆ ਕਿ ਹੱਥੀਂ ਉਜਾੜ ਲਿਆ ਵਸਿਆ ਵਸਾਇਆ ਘਰ
NEXT STORY